ਸਿਹਤ ਵਿਭਾਗ ਵਲੋਂ ਦੁੱਧ ਅਤੇ ਖਾਣ ਪੀਣ ਦੀਆਂ ਵਸਤਾਂ ਦੇ 9 ਸੈਪਲ ਲਏ

  0
  142

  ਹੁਸ਼ਿਆਰਪੁਰ ( ਸ਼ਾਨੇ ) ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸੁਰੱਖਿਅਤ ਆਹਾਰ ਤੰਦਰੁਸਤ ਜੀਵਨ ਦਾ ਆਧਾਰ ਲੋਕਾਂ ਨੂੰ ਸਾਫ ਸੁਥਰਾਂ ਅਤੇ ਮਿਆਰੀ ਖਾਣ ਪੀਣ ਦੀਆ ਵਸਤੂਆਂ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਕਮ- ਜਿਲਾਂ ਸਿਹਤ ਅਫਸਰ ਡਾ ਸੇਵਾ ਸਿੰਘ ਦੀ ਅਗੁਵਾਈ ਹੇਠ ਬਣਾਈ ਗਈ ਟੀਮ ਜਿਸ ਵਿੱਚ ਫੂਡ ਸੇਫਟੀ ਅਫਸਰ ਰਮਨ ਵਿਰਦੀ ਸਵੇਰ ਸਮੇ ਜਿਲੇ ਦੇ ਹੁਸ਼ਿਆਰਪੁਰ ਸ਼ਹਿਰ ਮਹਿਲਪੁਰ , ਅਤੇ ਗੜਸ਼ੰਕਰ ਖੇਤਰਾਂ ਵਿੱਚ ਦਸਤਕ ਦੇ ਕੇ ਕਰਵਾਈ ਕਰਦੇ ਹੋਏ ਦੁੱਧ , ਦਹੀ , ਬਰਫ ਅਤੇ ਹੋਰ ਖਾਣ ਪੀਣ ਵਸਤੂਆਂ ਦੇ 9 ਸੈਪਲ ਲਏ ਗਏ, ਜਿਸ ਵਿੱਚ ਦੁੱਧ ਦੇ 3 , ਦਹੀ ਦਾ 1 , ਉਤਪਾਦਾਂ ਦੇ ਸੈਪਲ ਲਏ ਗਏ ਇਸ ਉਪਰੰਤ ਟੀਮ ਵੱਲੋ ਇਸ ਖੇਤਰ ਦੇ ਢਾਬਾ ਅਤੇ ਸਵੀਟ ਸ਼ਾਪ ਦੀ ਚੈਕਿੰਗ ਕਰਕੇ ਮਿਠਿਆਈਦੇ ਦੋ ਅਤੇ ਸ਼ਰੋ ਦੇ ਤੇਲ ਤੋ ਇਲਾਵਾਂ ਦਾਲ ਅਤੇ ਸੋਇਆ ਪਨੀਰ ਦੇ ਸੈਪਲ ਲੈ ਕੇ ਨਿਰੀਖਣ ਵਸਤੇ ਸਟੇਟ ਲੈਬਰਟਰੀ ਨੂੰ ਭੇਜ ਦਿੱਤੇ ਗਏ ਹਨ । ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਖਾਣ ਪੀਣ ਦੀ ਮਿਲਾਵਟ ਰੋਕਣ ਵਾਸਤੇ ਅਤੇ ਲੋਕਾਂ ਨੂੰ ਗੁਣਵੰਤਾ ਭਰਪੂਰ ਵਸਤੂਆ ਉਪਲੱਬਧ ਕਰਵਾਉਣ ਵਾਸਤੇ ਭਵਿੱਖ ਵਿੱਚ ਵੀ ਅਜਿਹੀ ਛਾਪੇਮਾਰੀ ਜਾਰੀ ਰਹੇਗੀ । ਉਹਨਾਂ ਮਿਲਾਵਟ ਖੋਰਾ ਨੂੰ ਆਗਾਹ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਦੀ ਸਿਹਤ ਨਾਲ ਨਾ ਖਿਲਵਾੜ ਕਰਨ ਦੀ ਹਦਾਇਤ ਵੀ ਕੀਤੀ । ਫੂਡ ਬਿਜਨਿਸ ਉਪਰੇਟਰਾਂ ਨੂੰ ਫੂਡ ਸੇਫਟੀ ਅਤੇ ਸਟੈਰਡ ਐਕਟ ਤਹਿਤ ਆਪਣੀਆਂ ਰਜਿਸਟਰੇਸ਼ਨ /ਲਾਈਸੈਸ ਲੈਣ ਬਾਰੇ ਵੀ ਦੱਸਿਆ ਗਿਆ । ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣ ਪੀਣ ਦੀਆਂ ਵਸਤੂਆਂ ਖਰੀਦਣ ਸਮੇ ਧਿਆਨ ਰੱਖਣ ਜੇਕਰ ਕੋਈ ਮਿਲਵਟ ਖੋਰੀ ਕਰਦਾ ਹੈ ਤਾਂ ਤਰੁੰਤ ਉਸ ਵਾਰੇ ਸਿਵਲ ਸਰਜਨ ਦਫਤਰ ਵਿਖੇ ਇਤਲਾਹ ਦੇਣ ਵਿਭਾਗ ਵੱਲੋ ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ । ਇਸ ਮੋਕੇ ਨਰੇਸ਼ ਕੁਮਾਰ , ਅਸੋਕ ਕੁਮਾਰ ਤੇ ਰਾਮ ਲੁਭਾਇਆ ਆਦਿ ਵੀ ਹਾਜਰ ਸਨ ।

  LEAVE A REPLY

  Please enter your comment!
  Please enter your name here