ਹੁਸ਼ਿਆਰਪੁਰ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂਨੰਗਲ ਦੀ ਸੇਵਾਦਾਰ ਨੇ ਸਕੂਲ ਦੀ ਇਮਾਰਤ ਦੀ ਮੁਰੰਮਤ ਲਈ 5000 ਰੁਪਏ ਦੀ ਨਕਦ ਰਾਸ਼ੀ ਸਕੂਲ ਦੇ ਪ੍ਰਿੰਸੀਪਲ ਨੂੰ ਭੇਂਟ ਕੀਤੀ ਹੈ ਇਸ ਸਬੰਧ ਵਿਚ ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਨੇ ਦੱਸਿਆ ਕਿ ਇਹ ਰਾਸ਼ੀ ਸਕੂਲਾਂ ਨੂੰ ਸੈਲਫ਼ ਮੇਡ ਸਮਾਰਟ ਸਕੂਲ ਬਣਾਉਣ ਦੀ ਹੋੜ੍ਹ ਆਧੀਨ ਲਈ ਗਈ ਹੈ ਜਿਸ ਵਿਚ ਸਕੂਲ ਦੀ ਸੇਵਾਦਾਰ ਸੁਰਿੰਦਰ ਕੌਰ ਨੇ 5000 ਰੁਪਏ ਦੀ ਨਕਦ ਰਾਸ਼ੀ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਸਕੂਲ ਦੇ ਬਾਲਾ ਵਰਕ ਅਤੇ ਇਮਾਰਤ ਦੀ ਮੁਰੰਮਤ ਕਰਵਾਉਣ ਲਈ ਵਰਤੀ ਜਾਵੇਗੀ । ਪ੍ਰਿੰਸੀਪਲ ਠਾਕੁਰ ਨੇ ਦੱਸਿਆ ਕਿ ਸੁਰਿੰਦਰ ਕੌਰ ਨੇ ਇਹ ਰਾਸ਼ੀ ਆਪਣੇ ਬੇਟੇ ਦੇ ਵਿਦੇਸ਼ ਜਾਣ ਦੀ ਖ਼ੁਸ਼ੀ ਵਿਚ ਸਕੂਲ ਦੀ ਮੈਨੇਜਮੈਂਟ ਨੂੰ ਭੇਂਟ ਕੀਤੀ ਹੈ । ਇਸ ਮੌਕੇ ਤੇ ਸਮੁੱਚੇ ਸਟਾਫ਼ , ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿੰਡ ਦੀ ਪੰਚਾਇਤ ਨੇ ਸੁਰਿੰਦਰ ਕੌਰ ਸੇਵਾਦਾਰ ਦਾ ਧੰਨਵਾਦ ਕੀਤਾ ।