ਹੁਸ਼ਿਆਰਪੁਰ ( ਸ਼ਾਨੇ ) ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਮਾਨਸਿਕ ਰੋਗ ਅਤੇ ਸਿਹਤ ਸਿੱਖਿਆ ਪ੍ਰੋਗਰਾਮ ਤਹਿਤ ਬਲਾਕ ਪੱਧਰ ਤੇ ਲੋਕਾਂ ਨੂੰ ਮਾਨਿਸਕ ਰੋਗਾਂ ਦੇ ਇਲਾਜ ਲਈ ਮੈਡੀਕਲ ਅਫਸਰਾਂ ਦੀ ਇਕ ਦਿਨਾਂ ਸਿਖਲਾਈ ਪ੍ਰੋਗਰਾਮ ਜਿਲਾਂ ਸਿਖਲਾਈ ਕੇਦਰ ਵਿਖੇ ਸਰਕਾਰੀ ਮੈਡੀਕਲ ਕਾਲਜ ਅਮ੍ਰਿਤਸਰ ਦੇ ਮਨੋਰੋਗ ਵਿਭਾਗ ਦੇ ਐਸਿਸਟੈਟ ਪ੍ਰੋਫੈਸਰ ਡਾ ਨੀਰੂ ਬਾਲਾਂ ਡਾ ਸੰਜੇ ਖੰਨਾ , ਡਾ ਰਾਜ ਕੁਮਾਰ , ਅਤੇ ਡਾ ਅਮਰਵੀਰ ਸਿੰਘ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋ ਸਿਖਲਾਈ ਦਿੱਤੀ ਗਈ । ਇਸ ਸਿਖਲਾਈ ਵਿੱਚ ਹਾਜਰ ਡਾਕਟਰਾਂ ਨੂੰ ਸਬੋਧਨ ਕਰਦੇ ਹੋਏ ਡਾਂ ਰਾਜ ਕੁਮਾਰ ਨੇ ਦੱਸਿਆਕਿ ਸਿਖਲਾਈ ਦਾ ਮੁੱਖ ਉਦੇਸ਼ ਬਲਾਕ ਪੱਧਰ ਤੇ ਮੈਡੀਕਲ ਅਫਸਰਾਂ ਨੂੰ ਸਿਖਲਾਈ ਦੇ ਕੇ ਮਨੋਰੋਗ ਮਰੀਜਾਂ ਦੀ ਪਹਿਚਾਣ ਅਤੇ ਇਲਾਜ ਕਰਨਯੋਗ ਬਣਾਉਣਾ ਹੈ । ਮਾਨਸਿਕ ਰੋਗਾਂ ਤੋ ਪੀੜਤ ਮਰੀਜਾਂ ਦੀ ਪਹਿਚਾਣ , ਇਲਾਜ.ਕਰਨ ਅਤੇ ਮਰੀਜਾਂ ਨੂੰ ਮਨੋਰੋਗ ਮਾਹਿਰ ਡਾਕਟਰਾਂ ਕੋਲ ਰੈਫਰ ਕਰਨ ਤੋ ਇਲਾਵਾਂ ਮਿਰਗੀ ਬਿਮਾਰੀ ਬਾਰੇ ਬੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਡਾ ਨੀਰੂ ਬਾਲਾ ਵੱਲੋ ਸਿਖਲਾਈ ਪ੍ਰੋਗਰਾਮ ਵਿੱਚ ਮਾਨਸਿਕ ਰੋਗਾਂ ਕਾਰਣ ਸਰੀਰਕ, ਮਾਨਸਿਕ , ਨਿੱਜੀ , ਅਤੇ ਸਮਾਜਿਕ ਕਾਰਜਾ ਵਿੱਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਦੱਸਿਆ । ਡਾ ਸੰਜੈ ਖੰਨਾ ਨੇ ਵੀ ਇਸ ਮੋਕੇ ਮਾਨਸਿਕ ਸਿਹਤ ਅਤੇ ਨਸਾ ਨਿਵਰਾਨ, ਮੁੜ ਨਿਰਮਾਣ ਕੇਦਰਾਂ ਦੀ ਕਾਰਜ ਬਾਰੇ ਅਪਣੇ ਵਿਚਾਰ ਰੱਖੇ ਇਸ਼ ਸਿਖਲਾਈ ਪ੍ਰੋਗਰਾਮ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਪ੍ਰੋਗਰਾਮ ਅਫਸਰ ਡਾ ਸਤਪਾਲ ਗੋਜਰਾਂ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ , ਆਦਿ ਹਾਜਰ ਸਨ