ਮਰੀਜ਼ ਨੂੰ ਆਕਸੀਜਨ ਲਗਾਉਂਦੇ ਸਮੇਂ ਫੱਟਿਆ ਸਿਲੰਡਰ, ਐਬੂਲੈਂਸ ਚਾਲਕ ਦੀ ਮੌਤ, 1 ਗੰਭੀਰ

  0
  53

  ਮੋਗਾ, ਜਨਗਾਥਾ ਟਾਇਮਜ਼: (ਰਵਿੰਦਰ)

  ਮੋਗਾ ’ਚ ਹਸਪਤਾਲ ਤੋਂ ਜਵਾਬ ਮਿਲਣ ਤੋਂ ਬਾਅਦ ਮਰੀਜ਼ ਨੂੰ ਐਬੂਲੈਂਸ ‘ਚ ਘਰ ਲਿਆ ਗਿਆ। ਇਸ ਦੌਰਾਨ ਘਰ ’ਚ ਐਬੂਲੈਂਸ ਚਾਲਕ ਮਰੀਜ਼ ਨੂੰ ਆਕਸੀਜਨ ਸਿਲੰਡਰ ਲਗਾ ਰਿਹਾ ਸੀ, ਪਰ ਸਿਲੰਡਰ ’ਚ ਅਚਾਨਕ ਧਮਾਕਾ ਹੋ ਗਿਆ। ਧਮਾਕੇ ਦੀ ਅੱਗ ’ਚ ਝੁਲਸਣ ਨਾਲ ਐਬੂਲੈਂਸ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਰੀਜ਼ ਦਾ ਜਵਾਈ ਗੰਭੀਰ ਰੂਪ ਨਾਲ ਝੁਲਸ ਗਿਆ, ਉਸ ਨੂੰ ਮਥੁਰਾਦਾਸ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ।ਸ਼ਹਿਰ ਦੇ ਸਿੱਧੂ ਹਸਪਤਾਲ ’ਚ ਪਿੰਡ ਕੋਕਰੀ ਬੇਹਗਨੀਵਾਲ ਨਿਵਾਸੀ ਅਜਮੇਰ ਸਿੰਘ ਪੁੱਤਰ ਬਚਨ ਸਿੰਘ ਭਰਤੀ ਸੀ। ਹਸਪਤਾਲ ’ਚੋ ਡਾਕਟਰਾਂ ਨੇ ਮਰੀਜ਼ ਦੀ ਹਾਲਤ ਜ਼ਿਆਦਾ ਵਿਗੜਣ ’ਤੇ ਜਵਾਬ ਦੇ ਦਿੱਤਾ ਸੀ, ਇਸ ਤੋਂ ਬਾਅਦ ਪਰਿਵਾਰ ਵਾਲੇ ਹਸਪਤਾਲ ਦੀ ਹੀ ਐਬੂਲੈਂਸ ’ਚ ਮਰੀਜ਼ ਨੂੰ ਘਰ ਵਾਪਸ ਲੈ ਆਏ। ਘਰ ਪਹੁੰਚਣ ‘ਤੇ ਐਬੂਲੈਂਸ ਚਾਲਕ ਨੇ ਮਰੀਜ਼ ਦੀ ਆਕਸੀਜਨ ਲਗਾਉਣ ਦਾ ਯਤਨ ਕੀਤਾ। ਆਕਸੀਜਨ ਲਗਾਉਣ ਦੌਰਾਨ ਸਿਲੰਡਰ ਫੱਟ ਗਿਆ ਤੇ ਉਸ ’ਚ ਅੱਗ ਲੱਗ ਗਈ। ਹਾਦਸੇ ’ਚ ਐਬੂਲੈਂਸ ਚਾਲਕ ਸਤਨਾਮ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।

  LEAVE A REPLY

  Please enter your comment!
  Please enter your name here