ਦੀਪ ਸਿੱਧੂ ‘ਤੇ ਕੋਵੀਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਕੇਸ ਦਰਜ

    0
    122

    ਫ਼ਰੀਦਕੋਟ, ਜਨਗਾਥਾ ਟਾਇਮਜ਼: (ਰਵਿੰਦਰ)

    ਪੁਲਿਸ ਨੇ ਅਦਾਕਾਰ ਦੀਪ ਸਿੱਧੂ ਨੂੰ ਫ਼ਰੀਦਕੋਟ ਜ਼ਿਲ੍ਹੇ ਵਿੱਚ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਕੇਸ ਦਰਜ ਕੀਤਾ। ਦੀਪ ਸਿੱਧੂ ਦੇ ਖ਼ਿਲਾਫ਼ ਆਈਪੀਸੀ ਅਤੇ ਮਹਾਂਮਾਰੀ ਰੋਗ ਐਕਟ ਦੀ ਧਾਰਾ 188, 269 ਤਹਿਤ ਦਰਜ ਕੀਤੀ ਗਈ। ਪੁਲਿਸ ਨੇ ਕਿਹਾ ਕਿ ਉਸਨੇ ਜੈਤੋ ਅਤੇ ਮੱਟਾ ਪਿੰਡ ਵਿੱਚ ਇੱਕ ਮਾਸਕ ਪਾਏ ਬਿਨਾਂ ਇੱਕ ਇਕੱਠ ਨੂੰ ਸੰਬੋਧਿਤ ਕੀਤਾ।ਬੀਤੇ ਦਿਨੀਂ ਲਾਲ ਕਿਲ੍ਹਾ ਘਟਨਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋ ਗ੍ਰਿਫ਼ਤਾਰੀ ਉਪਰੰਤ ਰਿਹਾਅ ਹੋਏ ਅਦਾਕਾਰ ਦੀਪ ਸਿੱਧੂ ਆਪਣੇ ਜੱਦੀ ਪਿੰਡ ਉਦੇਕਰਨ ਪਹੁੰਚੇ। ਦੀਪ ਸਿੱਧੂ ਨੇ ਰਿਹਾਈ ਉਪਰੰਤ ਪਿੰਡ ਉਦੇਕਰਨ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਵਿਖੇ ਸਰੋਪਾ ਪਾ ਕੇ ਸਨਮਾਨਿਤ ਕੀਤਾ।

    LEAVE A REPLY

    Please enter your comment!
    Please enter your name here