ਹੁਸ਼ਿਆਰਪੁਰ(ਜਨਗਾਥਾ ਟਾਈਮਜ਼) ਕਸ਼ਮੀਰ ਦੇ ਪੁਲਵਾਮਾ ਵਿਚ ਦਹਿਸ਼ਤੀ ਹਮਲੇ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰੇ ਦੇਸ਼ ਵਿਚ ਕਸ਼ਮੀਰੀ ਵਿਦਿਆਰਥੀਆਂ ਖ਼ਿਲਾਫ਼ ਰੋਹ ਹੈ ਤੇ ਵਿਦਿਆਰਥੀ ਆਪਣੀ ਸੁਰੱਖਿਆ ਸਬੰਧੀ ਚਿੰਤਤ ਹਨ। ਦੇਹਰਾਦੂਨ, ਅੰਬਾਲਾ ਤੇ ਬੰਗਲੌਰ ਵਿੱਚ ਰਹਿੰਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਕਾਨ ਮਾਲਕਾਂ ਨੇ ਘਰ ਛੱਡ ਦੇਣ ਲਈ ਆਖ ਦਿੱਤਾ ਹੈ।
ਕਸ਼ਮੀਰੀ ਵਿਦਿਆਰਥੀਆਂ ਨੂੰ ਭੀੜ ਵੱਲੋਂ ਕੁੱਟ-ਕੁੱਟ ਮਾਰ ਮਾਮਲੇ ਵੀ ਸਾਹਮਣੇ ਆਏ ਹਨ। ਮੋਹਾਲੀ ਵਿਚ ਵੱਡੀ ਗਿਣਤੀ ਵਿਚ ਕਸ਼ਮੀਰੀ ਵਿਦਿਆਰਥੀ ਇਕੱਠੇ ਹੋਏ ਹਨ, ਇਥੇ ਇਕ ਇਕ ਕਮਰੇ ਵਿਚ 20-20 ਵਿਦਿਆਰਥੀ ਰਹਿ ਰਹੇ ਹਨ। ਵਿਦਿਆਰਥੀਆਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਕਿ ਉਹ ਸੜਕ ਰਾਸਤੇ ਕਸ਼ਮੀਰ ਨਹੀਂ ਜਾ ਸਕਦੇ, ਇਸ ਲਈ ਉਨ੍ਹਾਂ ਦੇ ਵਾਪਸ ਜਾਣ ਦਾ ਪ੍ਰਬੰਧ ਕੀਤਾ ਜਾਵੇ। ਇਥੇ ਵਿਦਿਆਰਥੀਆਂ ਨੇ ਆਪ ਹੀ ਇਕ ਕੈਂਪ ਬਣਾਇਆ ਹੈ ਜਿਥੇ ਪੂਰੇ ਦੇਸ਼ ਵਿਚੋਂ ਵਿਦਿਆਰਥੀ ਇਕੱਠੇ ਹੋ ਰਹੇ ਹਨ।