ਬੰਗਾਲ ਚੋਣਾਂ ਦੌਰਾਨ ਵਿਵਾਦਿਤ ਬਿਆਨ ਦੇਣ ਦੇ ਮਾਮਲੇ ਵਿਚ ਮਿਥੁਨ ਚੱਕਰਵਰਤੀ ਤੋਂ ਪੁੱਛਗਿੱਛ

    0
    162

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਲਕਾਤਾ ਪੁਲਿਸ ਵੱਲੋਂ ਇਕ ਵਿਵਾਦਿਤ ਬਿਆਨ ਦੇਣ ਦੇ ਮਾਮਲੇ ਵਿਚ ਅਭਿਨੇਤਾ ਅਤੇ ਭਾਜਪਾ ਆਗੂ ਮਿਥੁਨ ਚੱਕਰਵਰਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਚੋਣ 2021 ਦੀ ਚੋਣ ਮੁਹਿੰਮ ਦੌਰਾਨ ਕੋਲਕਾਤਾ ਪੁਲਿਸ ਨੇ ਮਿਥੁਨ ਦੇ ਵਿਵਾਦਪੂਰਨ ਭਾਸ਼ਣ ਸੰਬੰਧੀ ਵਰਚੁਅਲ ਪੁੱਛਗਿੱਛ ਕੀਤੀ ਹੈ। ਭਾਜਪਾ ਆਗੂ ਦੇ ਭਾਸ਼ਣ ਨੂੰ ਭੜਕਾਊ ਦੱਸਦੇ ਹੋਏ ਮਾਨੀਕਤਲਾ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ।

    ਦਰਜ ਐਫਆਈਆਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੱਕਰਵਰਤੀ ਨੇ 7 ਮਾਰਚ ਨੂੰ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਆਯੋਜਿਤ ਕੀਤੀ ਗਈ ਰੈਲੀ ਵਿਚ ‘ਮਾਰਬੋ ਏਕਹਨੇ ਲਾਸ਼ ਪੋਰਬੇ ਸ਼ੋਸ਼ਾਨੇ’ (ਤੈਨੂੰ ਮਾਰਾਂਗਾ ਤਾਂ ਲਾਸ਼ ਸ਼ਮਸ਼ਾਨ ਵਿਚ ਡਿੱਗੇਗੀ) ਅਤੇ ‘ਏਕ ਛੋਬੋਲੇ ਚਾਬੀ ‘(ਸੱਪ ਦੇ ਇਕ ਡੰਗ ਨਾਲ ਤੂੰ ਤਸਵੀਰ ਵਿਚ ਕੈਦ ਹੋ ਜਾਵੇਗੇ) ਡਾਇਲਾਗ ਬੋਲੇ ਸਨ, ਜਿਸ ਤੋਂ ਬਾਅਦ ਰਾਜ ਵਿਚ ਚੋਣਾਂ ਤੋਂ ਬਾਅਦ ਹਿੰਸਾ ਹੋਈ।

    ਤੁਹਾਨੂੰ ਦੱਸ ਦਈਏ ਕਿ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ, ਜਿਸ ਵਿੱਚ ਮਿਥੁਨ ਨੇ ਇਹ ਬਿਆਨ ਦਿੱਤਾ। ਇਸ ਤੋਂ ਪਹਿਲਾਂ ਚੱਕਰਵਰਤੀ ਨੇ ਐਫਆਈਆਰ ਰੱਦ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਚੱਕਰਵਰਤੀ ਨੇ ਦਾਅਵਾ ਕੀਤਾ ਸੀ ਕਿ ਉਹ ਸਿਰਫ਼ ਆਪਣੀਆਂ ਫਿਲਮਾਂ ਤੋਂ ਡਾਇਲਾਗ ਬੋਲਦਾ ਸੀ।

    LEAVE A REPLY

    Please enter your comment!
    Please enter your name here