ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਭੈਣ ਨੇ ਹੀ ਪ੍ਰੇਮੀ ਹੱਥੋਂ ਕਰਵਾਇਆ ਭਰਾ ਦਾ ਕਤਲ

  0
  46

  ਸ੍ਰੀ ਮੁਕਤਸਰ ਸਾਹਿਬ, ਜਨਗਾਥਾ ਟਾਇਮਜ਼: (ਰਵਿੰਦਰ)

  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜੱਸੇਆਣਾ ਦੇ ਨੌਜਵਾਨ ਦੇ ਕਤਲ ਦੀ ਗੁੱਥੀ ਜ਼ਿਲ੍ਹਾ ਪੁਲਸ ਨੇ ਸੁਲਝਾਅ ਲਈ ਹੈ। ਮੁੱਢਲੀ ਪੜਤਾਲ ’ਚ ਪੁਲਸ ਅਨੁਸਾਰ ਜੋ ਸਾਹਮਣੇ ਆਇਆ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਹੈ। ਕਥਿਤ ਤੌਰ ’ਤੇ ਭੈਣ ਨੇ ਆਪਣੇ ਪ੍ਰੇਮੀਆਂ ਨਾਲ ਮਿਲ ਭਰਾ ਦਾ ਕਤਲ ਕੀਤਾ ਹੈ।

  ਜ਼ਿਲ੍ਹਾ ਪੁਲਸ ਮੁਖੀ ਡੀ.ਸੁਡਰਵਿਲੀ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਬੀਤੇ ਕੱਲ੍ਹ ਹੋਏ ਕਤਲ ਦੀ ਗੁੱਥੀ ਨੂੰ ਪੁਲਸ ਨੇ 10 ਘੰਟਿਆਂ ਵਿੱਚ ਸੁਲਝਾ ਲਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਸੁਖਜਿੰਦਰ ਕੌਰ ਪਤਨੀ ਸਵਰਗੀ ਇਕਬਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਹਾਲ ਅਬਾਦ ਪਿੰਡ ਜੱਸੇਆਣਾ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ 2 ਬੱਚੇ ਹਨ ਵੱਡਾ ਮੁੰਡਾ ਸੰਦੀਪ ਸਿੰਘ ਅਤੇ ਛੋਟੀ ਕੁੜੀ ਸੁਮਨਦੀਪ ਕੌਰ ਹਨ ਅਤੇ ਦੋਵੇਂ ਵਿਆਹੇ ਹੋਏ ਹਨ ਅਤੇ ਮੇਰੀ ਕੁੜੀ ਸੁਮਨਦੀਪ ਕੌਰ ਆਪਣੇ ਸਹੁਰੇ ਪਰਿਵਾਰ ਨਾਲ ਅਣਬਣ ਹੋਣ ਕਰਕੇ 2 ਸਾਲ ਤੋਂ ਸਾਡੇ ਕੋਲ ਹੀ ਰਹਿ ਰਹੀ ਹੈ।

  ਉਸ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਮੇਰਾ ਮੁੰਡਾ ਸੰਦੀਪ ਸਿੰਘ ਕਰਿਆਨੇ ਦਾ ਸਾਮਾਨ ਲੈਣ ਲਈ ਘਰ ਤੋਂ ਬਾਹਰ ਗਿਆ ਸੀ ਪਰ ਮੁੜ ਕੇ ਵਾਪਸ ਨਹੀਂ ਆਇਆ, ਉਨ੍ਹਾਂ ਕਿਹਾ ਕਿ ਮੈਂ ਆਪਣੀ ਨੂੰਹ ਨਾਲ ਸਾਰੀ ਰਾਤ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਲੱਭਦੀ ਰਹੀ ਪਰ ਕੁਝ ਵੀ ਪਤਾ ਨਹੀਂ ਚੱਲਿਆ। ਸਵੇਰੇ ਪਤਾ ਲੱਗਿਆ ਕਿ ਪਿੰਡ ਦੇ ਮਾਈਨਰ ਦੀ ਝਾਲ ਵਾਲੀ ਸਾਇਡ ਖੇਤਾਂ ’ਚ ਨਾ-ਮਲੂਮ ਵਿਅਕਤੀ ਦੀ ਲਾਸ਼ ਪਈ ਹੈ ਜਿਸ ਤੇ ਅਸੀਂ ਮੌਕੇ ’ਤੇ ਜਾ ਕੇ ਦੇਖਿਆ ਕਿ ਇਹ ਲਾਸ਼ ਮੇਰੇ ਮੁੰਡੇ ਸੰਦੀਪ ਕੁਮਾਰ ਦੀ ਹੈ, ਜਿਸ ਨੂੰ ਕਿ ਕਿਸੇ ਨਾ-ਮੂਲਮ ਵਿਅਕਤੀਆਂ ਨੇ ਗਲ ’ਚ ਡੂਘੇ ਜ਼ਖ਼ਮ ਦੇ ਕੇ ਕਤਲ ਕਰ ਦਿੱਤਾ ਹੈ। ਜਿਸ ’ਤੇ ਪੁਲਸ ਪਾਰਟੀ ਵੱਲੋਂ ਮੌਕੇ ਪਰ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੀ ਮਾਤਾ ਸੁਖਜਿੰਦਰ ਕੌਰ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ।

  ਐੱਸ.ਐੱਸ.ਪੀ. ਨੇ ਦੱਸਿਆ ਕਿ ਮ੍ਰਿਤਕ ਕੁਝ ਸਮਾਂ ਪਹਿਲਾ ਨਸ਼ਾ ਕਰਦਾ ਸੀ। ਇਹ ਦੋਵੇਂ ਉਸ ਨੂੰ ਇਸੇ ਬਹਾਨੇ ਨਾਲ ਸੂਏ ਨੇੜੇ ਲੈ ਗਏ, ਜਿੱਥੇ ਇਨ੍ਹਾਂ ਉਸ ਦੇ ਖਾਲੀ ਸਰਿੰਜ ਵੀ ਲਾਈ ਕਿ ਉਸ ਨਾਲ ਕੋਈ ਖੂਨ ਦਾ ਧਬਾ ਆਦਿ ਬਣ ਜਾਵੇਗਾ ਕਿ ਤੇ ਸੰਦੀਪ ਦੀ ਮੌਤ ਹੋ ਜਾਵੇਗੀ ਪਰ ਜਦ ਅਜਿਹਾ ਨਾ ਹੋਇਆ ਤਾਂ ਦੋਵਾਂ ਨੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਸ ਨੇ ਗਗਨਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. ਕੁਲਵੰਤ ਰਾਏ, ਐੱਸ.ਪੀ. ਰਾਜਪਾਲ ਸਿੰਘ ਹੁੰਦਲ, ਡੀ.ਐੱਸ.ਪੀ. ਹਰਵਿੰਦਰ ਸਿੰਘ ਚੀਮਾ, ਵਿਸ਼ਨ ਲਾਲ ਐੱਸ.ਐੱਚ.ਓ. ਆਦਿ ਹਾਜ਼ਰ ਸਨ।

  LEAVE A REPLY

  Please enter your comment!
  Please enter your name here