ਗੜ੍ਹਸ਼ੰਕਰ (ਸੇਖ਼ੋ) -ਸ਼ਹਿਰ ਦੀ ਸਾਹਿਤਕ ਜਥੇਬੰਦੀ ਦੋਆਬਾ ਸਾਹਿਤ ਸਭਾ (ਰਜਿ.) ਦੇ ਨਵੇਂ ਅਹੁਦੇਦਾਰਾਂ ਦੀ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ ਨੂੰ ਦੁਬਾਰਾ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ। ਬਾਕੀ ਅਹੁਦੇਦਾਰਾਂ ਵਿਚ ਜਨਰਲ ਸਕੱਤਰ ਵਜੋਂ ਸ਼ਾਇਰ ਅਮਰੀਕ ਹਮਰਾਜ਼,ਸੀਨੀਅਰ ਮੀਤ ਪ੍ਰਧਾਨ ਵਜੋਂ ਪ੍ਰਿੰ ਬਿੱਕਰ ਸਿੰਘ,ਮੀਤ ਪ੍ਰਧਾਨ ਵਜੋਂ ਤਾਰਾ ਸਿੰਘ ਚੇੜਾ,ਸਰਪ੍ਰਸਤ ਵਜੋਂ ਮੁਖਤਿਆਰ ਸਿੰਘ ਹੈਪੀ,ਸਰਵਣ ਸਿੰਘ ਸਿੱਧੂ, ਵਿੱਤ ਸਕੱਤਰ ਵਜੋਂ ਅਵਤਾਰ ਸੰਧੂ,ਜਥੇਬੰਦਕ ਸਕੱਤਰ ਵਜੋਂ ਕ੍ਰਿਸ਼ਨ ਗੜ੍ਹਸ਼ੰਕਰੀ ,ਪ੍ਰੈਸ ਸਕੱਤਰ ਵਜੋਂ ਪ੍ਰੋ ਜੇ ਬੀ ਸੇਖੋਂ,ਆਡੀਟਰ ਵਜੋਂ ਪ੍ਰੋ ਰਜਿੰਦਰ ਸਿੰਘ ਅਤੇ ਕਾਰਜਕਾਰੀ ਮੈਂਬਰਾਨ ਵਜੋਂ ਪਰਮਜੀਤ ਕਾਹਮਾ,ਰਣਬੀਰ ਬੱਬਰ ਅਤੇ ਸੁਰਿੰਦਰ ਮਹਿੰਦਵਾਣੀ ਦੇ ਨਾਂ ‘ਤੇ ਸਰਬ ਸੰਮਤੀ ਨਾਲ ਸਹਿਮਤੀ ਬਣੀ। ਇਸ ਮੌਕੇ ਸਭਾ ਵਲੋਂ ਪਿਛਲੇ ਦੋ ਸਾਲਾਂ ਦੀਆਂ ਸਾਹਿਤਕ ਕਾਰਗੁਜ਼ਾਰੀ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਆਉਣ ਵਾਲੇ ਸਾਲਾਂ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਕਾਰਾਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਕੈਪਸ਼ਨ- ਦੋਆਬਾ ਸਾਹਿਤ ਸਭਾ ਦੇ ਨਵੇਂ ਚੁਣੇ ਗਏ ਅਹੁਦੇਦਾਰ। ਫੋਟੋ ਸੇਖੋਂ