ਦੋਆਬਾ ਸਾਹਿਤ ਸਭਾ ਦੀ ਮੀਟਿੰਗ ਕੀਤੀ ਗਈ

  0
  152

  ਗੜ੍ਹਸ਼ੰਕਰ (ਸੇਖੋਂ )- ਇਲਾਕੇ ਦੀ ਸਾਹਿਤਕ ਜਥੇਬੰਦੀ ਦੋਆਬਾ ਸਾਹਿਤ ਸਭਾ ਵਲੋਂ ਸਭਾ ਦੇ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ ਦੀ ਅਗਵਾਈ ਹੇਠ ਸਭਾ ਦੇ ਅਹੁਦੇਦਾਰਾਂ ਵਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਸਭਾ ਵਲੋਂ ਆਉਣ ਵਾਲੇ ਸਮੇਂ ਦੌਰਾਨ ਕਰਵਾਏ ਜਾ ਰਹੇ ਦੋ ਸਮਾਰੋਹਾਂ ਦੇ ਆਯੋਜਨ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ ਅਤੇ ਸਕੱਤਰ ਅਮਰੀਕ ਹਮਰਾਜ਼ ਨੇ ਦੱਸਿਆ ਕਿ 29 ਸਤੰਬਰ ਨੂੰ ਸਭਾ ਵਲੋਂ ਬਲਬੀਰ ਪਰਵਾਨੇ ਦੇ ਨਵੇਂ ਨਾਵਲ ‘ਖਾਂਡਵ ਦਾਹ’ ‘ਤੇ ਵਿਚਾਰ ਗੋਸ਼ਟੀ ਕਰਵਾਈ ਜਾਵੇਗੀ ਜਿਸ ਵਿਚ ਗਲਪ ਆਲੋਚਕ ਪ੍ਰੋ ਜੇ ਬੀ ਸੇਖੋਂ ਅਤੇ ਡਾ ਗੁਰਜੰਟ ਸਿੰਘ ਆਪਣੇ ਖੋਜ ਪੱਤਰ ਪੇਸ਼ ਕਰਨਗੇ ਅਤੇ ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਡਾ. ਰਜਨੀਸ਼ ਬਹਾਦਰ ਸਿੰਘ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ) ਵਲੋਂ ਤਿੰਨ ਨਵੰਬਰ ਨੂੰ ਕਰਵਾਈ ਜਾ ਰਹੀ ਪੰਜਾਬੀ ਕਾਨਫਰੰਸ ਗੜ੍ਹਸ਼ੰਕਰ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿਚ ਵਰਤਮਾਨ ਸਮੇਂ ਵਿਚ ਪੰਜਾਬੀ ਭਾਸ਼ਾ,ਸਾਹਿਤ ਅਤੇ ਸਭਿਆਚਾਰ ਦੀ ਦਸ਼ਾ ਅਤੇ ਦਿਸ਼ਾ ਬਾਰੇ ਚਿੰਤਨ ਕੀਤਾ ਜਾਵੇਗਾ। ਮੀਟਿੰਗ ਵਿਚ ਹਾਜ਼ਰ ਹਾਜ਼ਰ ਅਹੁਦੇਦਾਰਾਂ ਪ੍ਰਿੰ ਬਿੱਕਰ ਸਿੰਘ, ਪ੍ਰੋ ਰਜਿੰਦਰ ਸਿੰਘ ਸਮੇਤ ਹੋਰ ਮੈਂਬਰਾਂ ਨੇ ਉਕਤ ਸਮਾਰੋਹਾਂ ਦੇ ਆਯੋਜਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਾਜ਼ਰ ਕਵੀਆਂ ਸੰਤੋਖ ਸਿੰਘ ਵੀਰ, ਓਮ ਪ੍ਰਕਾਸ਼ ਜ਼ਖ਼ਮੀ, ਅਵਤਾਰ ਸਿੰਘ ਸੰਧੂ, ਸਰਵਣ ਰਾਮ ਸਿੱਧੂ, ਰਣਬੀਰ ਬੱਬਰ, ਪਰਮਜੀਤ ਕਾਹਮਾ,ਪਵਨ ਕੁਮਾਰ, ਪਰਮਿੰਦਰ ਸਿੰਘ ਅਤੇ ਮੁਕੇਸ਼ ਕੁਮਾਰ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
  ਕੈਪਸ਼ਨ- ਮੀਟਿੰਗ ਉਪਰੰਤ ਹਾਜ਼ਰ ਦੋਆਬਾ ਸਾਹਿਤ ਸਭਾ ਦੇ ਅਹੁਦੇਦਾਰ।

  LEAVE A REPLY

  Please enter your comment!
  Please enter your name here