ਦੀਪ ਨਰਿਆਲਾ ਬਣਿਆ ਸਰਕਾਰੀ ਕਾਲਜ ਟਾਂਡਾ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ

  0
  215

  ਟਾਂਡਾ ਉੜਮੁੜ ( ਰਵਿੰਦਰ ) – ਸਰਕਾਰੀ ਕਾਲਜ ਟਾਂਡਾ ਵਿੱਚ ਵਿਦਿਆਰਥੀਆਂ ਨੇ ਵਿਦਿਆਰਥੀ ਜਥੇਬੰਦੀ ਦੀ ਚੋਣ ਕੀਤੀ | ਯੂਥ ਆਗੂ ਸਰਪੰਚ ਹਰਦੀਪ ਸਾਬੀ, ਪੰਚਾਇਤ ਸੰਮਤੀ ਮੈਂਬਰ ਮਨੀ ਸਹਿਬਾਜ਼ਪੁਰ, ਕੌਂਸਲਰ ਗੁਰਸੇਵਕ ਮਾਰਸ਼ਲ, ਕੌਂਸਲਰ ਬਿੱਲੂ ਸੈਣੀ ਅਤੇ ਸਨੀ ਪੰਡਿਤ ਮੁੱਖ ਮਹਿਮਾਨਾਂ ਦੀ ਮੌਜੂਦਗੀ ਵਿੱਚ ਹਾਜ਼ਰ ਵਿਦਿਆਰਥੀਆਂ ਨੇ ਸਰਬਸੰਮਤੀ ਨਾਲ ਦੀਪ ਨਰਿਆਲਾ ਨੂੰ ਟਾਂਡਾ ਕਾਲਜ ਯੂਨੀਅਨ ਦਾ ਪ੍ਰਧਾਨ ਚੁਣਿਆ ਜਦਕਿ ਲਾਲੀ ਦੁੱਗਰੀ ਅਤੇ ਅਮਨ ਉਹੜਪੁਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਸਰਪੰਚ ਹਰਦੀਪ ਸਾਬੀ ਅਤੇ ਗੁਰਸੇਵਕ ਮਾਰਸ਼ਲ ਅਤੇ ਉਕਤ ਆਗੂਆਂ ਨੇ ਚੁਣੀ ਗਈ ਵਿਦਿਆਰਥੀ ਯੂਨੀਅਨ ਦੀ ਟੀਮ ਨੂੰ ਸਨਮਾਨਤ ਕਰਦੇ ਹੋਏ ਵਿਦਿਆਰਥੀਆਂ ਅਤੇ ਕਾਲਜ ਦੀ ਬੇਹਤਰੀ ਲਈ ਕੰਮ ਕਰਦੇ ਹੋਏ ਸਮਾਜਕ ਅਲਾਮਤਾਂ ਖਿਲਾਫ ਲੜਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਚੁਣੇ ਗਏ ਪ੍ਰਧਾਨ ਦੀਪ ਨਰਿਆਲਾ ਨੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਉਨ੍ਹਾਂ ਦੇ ਔਕੜਾਂ ਦੇ ਹੱਲ ਲਈ ਮੇਹਨਤ ਨਾਲ ਕੰਮ ਕਰੇਗਾ | ਇਸ ਮੌਕੇ ਜੱਸਾ ਪੰਡਿਤ ,ਸਾਬਕਾ ਪ੍ਰਧਾਨ ਹੈਪੀ ਬਸਤੀ, ਮੰਟੂ ਬੈਂਚਾਂ, ਲੱਬਾ ਜਹੂਰਾ, ਲਵ ਦਸ਼ਮੇਸ਼ਨਗਰ, ਪ੍ਰਦੀਪ ਜਾਜਾ, ਮੋਨੂੰ ਭੁੰਗਾ, ਸਨੀ ਜਸਰਾ, ਗੋਰੀ ਹਰਿਆਣਾ, ਸੋਨੂ ਖੁਣਖੁਣ, ਲਾਲੀ ਸੈਨਪੁਰ, ਪੁਨੀਤ ਲੋਧੀਚੱਕ, ਮਨਦੀਪ ਸਹਿਬਾਜ਼ਪੁਰ, ਸਿੱਮੀ ਧਾਲੀਵਾਲ, ਸਨੀ ਉੜਮੁੜ, ਨਿੱਕੂ ਸੰਧੂ ਰੜਾ, ਭੇਜਾ ਬਸਤੀ, ਲੱਡੂ ਬੁੱਢੀਪਿੰਡ, ਨੀਰਜ ਅਹੀਆਪੁਰ ਆਦਿ ਮੌਜੂਦ ਸਨ | ਫੋਟੋ ਫਾਈਲ :1 ਕੈਪਸ਼ਨ : ਟਾਂਡਾ ਕਾਲਜ ਯੂਨੀਅਨ ਦੇ ਪ੍ਰਧਾਨ ਦੀਪ ਨਰਿਆਲਾ ਨੂੰ ਸਨਮਾਨਤ ਕਰਦੇ ਸਰਪੰਚ ਹਰਦੀਪ ਸਾਬੀ, ਕੌਂਸਲਰ ਮਾਰਸ਼ਲ, ਸਨੀ ਪੰਡਿਤ ਅਤੇ ਹੋਰ |

  LEAVE A REPLY

  Please enter your comment!
  Please enter your name here