ਬਰਗਾੜੀ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ: ਕੈਬਨਿਟ ਮੰਤਰੀ ਰੰਧਾਵਾ

    0
    175

    ਟਾਂਡਾ ਉੜਮੁੜ (ਰਵਿੰਦਰ ) – ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਅੱਜ ਟਾਂਡਾ ਦੇ ਬਲਾਕ ਕਾਂਗਰਸ ਦਫਤਰ ਵਿਖੇ ਕਾਂਗਰਸੀ ਵਰਕਰਾਂ ਨੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿੱਚ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ | ਬਲਾਕ ਕਾਂਗਰਸ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਕਿਹਾ ਕਿ ਬਰਗਾੜੀ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ ਅਤੇ ਦੋਸ਼ੀਆਂ ਵਿਰੁੱਧ ਹਰ ਹਾਲਤ ਵਿੱਚ ਕਾਰਵਾਈ ਕੀਤੀ ਜਾਵੇਗੀ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਭਾਵੇਂ ਇਸ ਸਮੇਂ ਬੇਅਦਬੀ ਅਤੇ ਬਰਗਾੜੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਥੋੜ੍ਹੀ ਢਿੱਲੀ ਜਾਪ ਰਹੀ ਹੈ ਪ੍ਰੰਤੂ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਅਨੁਸਾਰ ਸਰਕਾਰ ਇਸ ਨੂੰ ਜਲਦ ਹੀ ਤੇਜ਼ ਕਰਦਿਆਂ ਬੇਅਦਬੀਆਂ ਅਤੇ ਬਰਗਾੜੀ ਬਣਦੀਆਂ ਸਜ਼ਾਵਾਂ ਦੁਆਏਗੀ। ਉਨ੍ਹਾਂ ਕਿਹਾ ਕਿ ਬੇਅਦਬੀ ਮੁੱਦੇ ਤੇ ਇਨਸਾਫ ਦੀ ਧੀਮੀ ਗਤੀ ਤੋਂ ਪੂਰਾ ਮੰਤਰੀ ਮੰਡਲ ਅਤੇ ਵਿਧਾਇਕ ਚਿੰਤਿਤ ਹਨ ਅਤੇ ਇਸ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਆਪਣੇ ਵਿਭਾਗਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਤੌਰ ਕੈਬਨਿਟ ਮੰਤਰੀ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਕਾਰਪੋਰੇਟਿਵ ਅਦਾਰਿਆਂ ਦੇ ਨਾਲ ਨਾਲ ਜੇਲ੍ਹਾਂ ਨੂੰ ਵੀ ਤਰੱਕੀ ਦੇ ਰਾਹ ਤੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਕਾਰਪੋਰੇਟ ਵਿਭਾਗ ਵਿੱਚ ਮੁੱਖ ਤੌਰ ਤੇ ਕਿਸਾਨੀ ਨਾਲ ਸਬੰਧਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਇਸ ਲਈ ਉਨ੍ਹਾਂ ਵੱਲੋਂ ਪੂਰੇ ਦੇਸ਼ ਵਿੱਚ ਪਹਿਲਕਦਮੀ ਕਰਦਿਆਂ ਕੁਝ ਨਵੇਂ ਪ੍ਰੋਜੈਕਟ ਲਿਆ ਕੇ ਕਾਰਪੋਰੇਟ ਸੁਸਾਇਟੀਆਂ ਅਤੇ ਹੋਰ ਸੰਸਥਾਵਾਂ ਨੂੰ ਲਾਭ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਨਾਲ ਨਾਲ ਕੋਆਪ੍ਰੇਟਿਵ ਖੰਡ ਮਿੱਲਾਂ ਵਿੱਚ ਵੀ ਪੈਟਰੋਲ ਪੰਪ ਅਤੇ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਡੀਜ਼ਲ ਪੰਪ ਲਗਾਏ ਜਾਣਗੇ, ਜਿਸ ਨਾਲ ਕੋਪਰੇਟਿਵ ਸੰਸਥਾਵਾਂ ਦੇ ਲਾਭ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪੇਂਡੂ ਸੰਸਥਾਵਾਂ ਤੋਂ ਭਾਈਵਾਲ ਕਿਸਾਨਾਂ ਨੂੰ ਡੀਜ਼ਲ ਉਧਾਰ ਵਿੱਚ ਦਿੱਤਾ ਜਾਵੇਗਾ ਜਿਸ ਦਾ ਭੁਗਤਾਨ ਉਹ ਬਾਅਦ ਵਿੱਚ ਕਰ ਸਕਦੇ ਹਾਂ। ਇਸ ਨਾਲ ਕਿਸਾਨਾਂ ਨੂੰ ਅਤੇ ਸੁਸਾਇਟੀਆਂ ਨੂੰ ਵੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜੇਲ੍ਹਾਂ ਵਿੱਚ ਵੀ ਮਲਟੀ ਪਰਪਜ਼ ਪੈਟਰੋਲ ਪੰਪ ਦੇ ਨਾਲ ਨਾਲ ਹੋਰ ਖਾਣ ਪੀਣ ਦੀਆਂ ਸੁਵਿਧਾਵਾਂ ਆਦਿ ਦੇ ਆਊਟਲੈੱਟ ਖੋਲ੍ਹੇ ਜਾਣਗੇ, ਜਿੱਥੇ ਇੱਕ ਤਾਂ ਕੈਦੀਆਂ ਨੂੰ ਰੋਜ਼ਗਾਰ ਮਿਲੇਗਾ ਦੂਸਰਾ ਜੇਲ੍ਹਾਂ ਨੂੰ ਵੀ ਕਮਾਈ ਦਾ ਸਾਧਨ ਮਿਲੇਗਾ। ਰੰਧਾਵਾ ਨੇ ਕਿਹਾ ਕਿ ਅਜਿਹਾ ਪਹਿਲਾ ਮਲਟੀਪਰਪਜ਼ ਪੈਟਰੋਲ ਪੰਪ ਜਲਦ ਹੀ ਪਟਿਆਲਾ ਜੇਲ੍ਹ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੇਅਰੀ ਫਾਰਮਿੰਗ ਨੂੰ ਲੀਹਾਂ ਤੇ ਲਿਆਉਣ ਦੇ ਮਕਸਦ ਨਾਲ ਜਿੱਥੇ ਪਹਿਲਾਂ ਉਨ੍ਹਾਂ ਦੇ ਵਿਭਾਗ ਵੱਲੋਂ ਦੁੱਧ ਦੇ ਰੇਟ ਵਧਾਏ ਗਏ ਹਨ ਉੱਥੇ ਇਕ ਵਾਰ ਫਿਰ ਜਲਦ ਹੀ ਕਿਸਾਨਾਂ ਨੂੰ ਮਿਹਨਤ ਦਾ ਮੁੱਲ ਦਿਵਾਉਣ ਲਈ ਦੁੱਧ ਦੇ ਰੇਟ ਵਧਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮੁਹਾਲੀ ਦਾ ਵੇਰਕਾ ਮਿਲਕ ਪਲਾਂਟ ਕਿਸਾਨਾਂ ਨੂੰ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਦੁੱਧ ਦਾ ਮੁੱਲ ਦੇ ਰਿਹਾ ਹੈ। ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਭੋਗਪੁਰ ਖੰਡ ਮਿੱਲ ਦੀ ਕਪੈਸਟੀ 1000 ਟਨ ਤੋਂ ਵਧਾ ਕੇ 3000 ਟਨ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਟਾਂਡਾ ਵਿੱਚ ਸਹਿਕਾਰੀ ਖੰਡ ਮਿੱਲਾਂ ਨਾਲ ਸੰਬੰਧਿਤ ਉਤਪਾਦਾਂ ਦਾ ਮਲਟੀਪਰਪਜ ਸਟੋਰ ਖੋਲਣ ਦਾ ਐਲਾਨ ਵੀ ਕੀਤਾ | ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਟਾਂਡਾ ਫੇਰੀ ਲਈ ਕੈਬਨਿਟ ਮੰਤਰੀ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਗਿਲਜੀਆਂ ਨੇ ਕੈਬਨਟ ਮੰਤਰੀ ਰੰਧਾਵਾ ਨੂੰ ਸਨਮਾਨਤ ਕੀਤਾ | ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਜੇ .ਆਰ . ਭੁਪਿੰਦਰ ਸਿੰਘ ਵਾਲੀਆਂ, ਸਿਮਰਨ ਸਿੰਘ ਸੈਣੀ, ਜਿਲਾ ਪਰਿਸ਼ਦ ਮੈਂਬਰ ਰਵਿੰਦਰ ਪਾਲ ਸਿੰਘ ਗੋਰਾ, ਲਖਵੀਰ ਸਿੰਘ ਲੱਖੀ, ਸੁਖਵਿੰਦਰ ਜੀਤ ਸਿੰਘ ਝਾਵਰ, ਹਰਮੇਸ਼ ਬਸੀ ਜਲਾਲ, ਰਾਕੇਸ਼ ਵੋਹਰਾ, ਜਰਨੈਲ ਜਾਜਾ, ਜਗਜੀਵਨ ਜੱਗੀ, ਗੁਰਸੇਵਕ ਮਾਰਸ਼ਲ,ਦਮਨਦੀਪ ਸਿੰਘ ਬਿੱਲਾ, ਪਰਮਵੀਰ ਪੰਮਾ ਖਰਲ, ਗੁਰਮੁਖ ਸਿੰਘ, ਸਰਪੰਚ ਸਤਪਾਲ ਸਿੰਘ ਸੱਤੀ, ਰੂਪ ਲਾਲ, ਰਵਿਸਨ, ਅਮਰੀਕ ਸਿੰਘ, ਜੋਗਿੰਦਰ ਸਿੰਘ ਫੌਜੀ ਕਲੋਨੀ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਭੁਪਿੰਦਰ ਕਲਸੀ, ਰਾਜੂ ਮਿਆਣੀ, ਗੁਰਜੀਤ ਸਿੰਘ ਡਿੰਪਾ, ਹੀਰਾ ਪੁਰੀ, ਦਲਜੀਤ ਸਿੰਘ ਗਿਲਜੀਆਂ, ਮਾਸਟਰ ਨਰਿੰਦਰ ਸਿੰਘ, ਅਨੋਖ ਸਿੰਘ, ਪਿੰਕੀ ਸੰਗਰ, ਮਾਸਟਰ ਕਮਲ, ਨੰਬਰਦਾਰ ਪਰਮਜੀਤ ਸਿੰਘ, ਅਨਿਲ ਪਿੰਕਾ, ਲਵਲੀ ਗਿਲਜੀਆਂ, ਪੰਕਜ ਸਚਦੇਵਾ, ਨੰਬਰਦਾਰ ਰਜਿੰਦਰ ਆਦਿ ਮੌਜੂਦ ਸਨ | ਫੋਟੋ ਫਾਈਲ : ਕੈਪਸ਼ਨ : ਬਲਾਕ ਕਾਂਗਰਸ ਦਫਤਰ ਟਾਂਡਾ ਵਿਖੇ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵਿਧਾਇਕ ਗਿਲਜੀਆਂ ਦੀ ਅਗਵਾਈ ਵਿੱਚ ਸਵਾਗਤ ਕਰਦੇ ਕਾਂਗਰਸ ਵਰਕਰ |

    LEAVE A REPLY

    Please enter your comment!
    Please enter your name here