ਖਾਲਸਾ ਕਾਲਜ ਦੇ ਕਾਲਜੀਏਟ ਸਕੂਲ ਵਿਖੇ 11ਵੀ ਅਤੇ 12 ਵੀ ਦੀਆਂ ਜਮਾਤਾਂ ਲਈ ਰਜਿਸਟਰੇਸ਼ਨ ਸ਼ੁਰੂ

  0
  211

  ਮਾਹਿਲਪੁਰ ( ਸੇਖ਼ੋ)  ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿਖੇ ਚੱਲ ਰਹੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਕਾਲਜੀਏਟ ਸਕੂਲ ਵਿਖੇ ਸੈਸ਼ਨ 2019-20 ਤੋਂ 11 ਵੀ ਤੇ 12 ਵੀ ਜਮਾਤਾਂ ਵਿਚ ਸਾਇੰਸ,ਕਾਮਰਸ ਅਤੇ ਆਰਟਸ ਸਟਰੀਮ ਲਈ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜੀਏਟ ਸਕੂਲ ਵਿਖੇ ਪਹਿਲਾਂ ਹੀ ਕਾਮਰਸ ਅਤੇ ਸਾਇੰਸ ਦੀ ਸਟਰੀਮ ਸਫਲਤਾ ਪੂਰਵਕ ਚੱਲ ਰਹੀ ਹੈ ਅਤੇ ਇਨ੍ਹਾਂ ਸਟਰੀਮਾਂ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਵਿਦਿਅਕ ਵਰ੍ਹੇ ਤੋਂ ਸਕੂਲ ਵਿਖੇ ਆਰਟਸ ਦੀਆਂ ਜਮਾਤਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਕਾਲਜ ਵਿਖੇ ਵਿਸ਼ੇਸ਼ ਰਜਿਸਟਰੇਸ਼ਨ ਅਤੇ ਦਾਖ਼ਿਲਾ ਸੈੱਲ ਖੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਾਲਜੀਏਟ ਸਕੂਲ ਦੇ ਕਾਮਰਸ,ਸਾਇੰਸ ਅਤੇ ਆਰਟਸ ਸਟਰੀਮ ਵਾਲੇ ਵਿਦਿਆਰਥੀਆਂ ਨੂੰ ਤਜਰਬੇਕਾਰ ਸਟਾਫ਼,ਪੰਜਾਹ ਹਜ਼ਾਰ ਤੋਂ ਵੱਧ ਪੁਸਤਕਾਂ ਵਾਲੀ ਲਾਈਬਰੇਰੀ,ਸ਼ਾਨਦਾਰ ਲੈਬਾਰਟਰੀਆਂ ਅਤੇ ਤਿੰਨ ਖੇਡ ਮੈਦਾਨਾਂ ਸਮੇਤ ਮਜ਼ਬੂਤ ਵਿੱਦਿਅਕ ਢਾਂਚਾ ਮੁੱਹਇਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਿਆਰਵੀਂ ਅਤੇ ਬਾਹਰਵੀਂ ਜਮਾਤ ਵਿਚ ਆਰਟਸ ਦੀ ਸਟਰੀਮ ਆਰੰਭ ਕਰਨ ਸਬੰਧੀ ਇਲਾਕੇ ਦੇ ਵਿਦਿਆਰਥੀਆਂ ਵਿਚ ਕਾਲਜ ਪ੍ਰਤੀ  ਉਤਸ਼ਾਹ ਹੋਰ ਵੱਧ ਗਿਆ ਹੈ।
  ਕੈਪਸ਼ਨ- ਜਾਣਕਾਰੀ ਦਿੰਦੇ ਹੋਏ ਪ੍ਰਿੰ ਡਾ. ਪਰਵਿੰਦਰ ਸਿੰਘ।

  LEAVE A REPLY

  Please enter your comment!
  Please enter your name here