ਸਿਵਲ ਸਰਜਨ ਦੇ ਬਾਹਰ ਮਨਿਸਟੀਰੀਅਲ ਕਾਮੇਆਂ ਵਲੋਂ ਕੀਤੀ ਗਈ ਰੋਸ ਰੈਲੀ

    0
    149

    ਹੁਸ਼ਿਆਰਪੁਰ (ਸ਼ਾਨੇ ) ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਸੂਬਾ ਕਮੇਟੀ ਤੇ ਅੱਜ ਅਠਵੇ ਦਿਨ ਪੰਜਾਬ ਭਰ ਦੇ ਸਾਰੇ ਦਫਤਰਾਂ,ਸਕੂਲਾਂ, ਕਾਲਜਾ ਅਤੇ ਚਡੀਗੜ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਅਜ ਅਠਵੇ ਦਿਨ ਵੀ ਕਲਮਛੋੜ ਹੜਤਾਲ ਜਾਰੀ ਰਹੀ । ਇਸ ਜਿਲੇ ਦੇ ਸਮੂਹ ਦਫਤਰਾਂ ਵਿਚ ਕਲਮ ਛੋੜ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ ਦਫਤਰ, ਐਸ.ਡੀ.ਐਮ ਦਫਤਰ, ਤਹਸੀਲ ਦਫਤਰ, ਖਜਾਨਾ ਦਫਤਰ,ਸਿੰਚਾਈ ਵਿਭਾਗ ਦੇ ਦਫਤਰ, ਲੋਕ ਨਿਰਮਾਣ ਵਿਭਾਗ, ਕਰ ਅਤੇ ਆਬਕਾਰ ਵਿਭਾਗ, ਖੇਤੀਬਾੜੀ ਵਿਭਾਗ, ਜਨ-ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਸਿਵਲ ਸਰਜਨ ਦਫਤਰ, ਮੱਛੀ ਪਾਲਣ ਵਿਭਾਗ, ਇਡਸਟਰੀ ਵਿਭਾਗ, ਪੋਲੀਟੈਕਨੀਕ, ਆਈ.ਟੀ.ਆਈ,ਜਿਲਾ ਸਿੱਖਿਆ ਦਫਤਰ ਐ.ਸਿ ਅਤੇ ਸੈ.ਸਿ, ਸਰਕਾਰੀ ਕਾਲਜ, ਬਾਗਬਾਨੀ ਵਿਭਾਗ, ਆਦਿ ਸਾਮਲ ਸਨ । ਯੂਨੀਆਨ ਵਲੋ ਸਿਵਲ ਸਰਜਨ ਦੇ ਬਾਹਰ ਇਕ ਵਿਸ਼ਾਲ ਰੋਸ ਰੈਲੀ ਕੀਤੀ ਗਈ। ਜਿਸ ਨੂੰ ਜਸਵੀਰ ਸਿੰਘ ਜਨਰਲ ਸਕੱਤਰ , ਅਵਤਾਰ ਸਿੰਘ ਚੈਅਰਮੈਨ ,ਮੋਹਣ ਸਿੰਘ ਮਰਵਾਹਾ , ਵਰਿਆਮ ਸਿੰਘ ਮਿਨਹਾਸ ਸੀਨੀਅਰ ਮੀਚ ਪ੍ਰਧਾਨ ਤੋ ਇਲਾਵਾਂ ਡੀ ਸੀ ਦਫਤਰ ਦੇ ਪ੍ਰਧਾਨ ਵਿਕਰਮ ਆਦੀਆ , ਈਰੀਗੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧਾਮੀ , ਖੇਤੀਬਾੜੀ ਦੇ ਪ੍ਰਧਾਨ ਪਵਨ ਕੁਮਾਰ , ਸਿਵਲ ਸਰਜਨ ਦਫਤਰ ਦੇ ਪ੍ਰਧਾਨ ਮਨਦੀਪ ਸਿੰਘ , ਰਜਿੰਦਰ ਕੋਰ , ਦਵਿੰਦਰ ਭੱਟੀ , ਜਲ ਸਪਲਾਈ ਵੱਲੋ ਪੰਕਜ ਸੋਨੀ , ਪੰਜਾਬ ਰੋਡਵੇਜ ਤੋ ਭੁਪਿੰਦਰ ਸਿੰਘ , ਸਿਖਿਆ ਵਿਭਾਗ ਤੋ ਸੁਰਿੰਦਰ ਕੋਰ ਲੋਕ ਨਿਰਮਾਣ ਵਿਭਾਗ ਸਤਨਾਮ ਸਿੰਘ , ਰਾਮ ਪ੍ਰਸ਼ਾਦ ਦਰਜਾਚਾਰ ਯੂਨੀਅਨ ਤੇ ਟੈਕੀਨਕਲ ਯੂਨੀਅਨ ਨਰੇਸ਼ ਕੁਮਾਰ ਡਰਾਫਮੈਨ ਤੋ ਇਲਾਵਾਂ ਲੋਕ ਨਿਰਮਾਣ ਵਿਭਾਗ ਦੇ ਸਤਨਾਮ ਸਿੰਘ ਨੇ ਸਬੋਧਨ ਕੀਤਾ ।

    ਯੂਨੀਅਨ ਦੇ ਜਿਲਾ ਪ੍ਰਧਾਨ ਸ੍ਰੀ ਅਨੀਰੁਧ ਮੋਦਗਿਲ ਵਲੋਂ ਕਿਹਾ ਗਿਆ ਕਿ ਕੱਲ ਮਿਤੀ 21 ਫਰਵਰੀ ਨੂੰ ਸਰਕਾਰ ਨਾਲ ਹੋਣ ਨਵਾਲੀ ਮੀਟਿੰਗ ਵਿੱਚ ਮੁਲਜਾਮਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾਂ ਕਰਨਾ ਬਣਦਾ ਹੈ ਜੇਕਰ ਸਰਕਾਰ ਦਾ ਵਤੀਰਾਂ ਮੁਲਾਜਾਮਾ ਪ੍ਰਤੀ ਅੜੀਅਲ ਰਹਿਆ ਤਾਂ ਅਗਮੀ ਸੰਘਰਸ਼ ਲਈ ਸਰਕਾਰ ਜਿੰਮੇਵਾਰ ਹੋਵੇਗੀ ਉਹਨਾਂ ਵੱਲੋ ਕਿਹਾ ਗਿਆ ਮਿਤੀ 21 ਫਰਵਰੀ ਨੂੰ ਈਰੀਗੇਸ਼ਨ ਦਫਤਰ ਦੇ ਬਾਹਰ ਦੁਪਿਹਰ 12 ਤੋ 2 ਵਜੈ ਤੱਰ ਰੋਸ ਰੈਲੀ ਕੀਤੀ ਜਾਵੇਗੀ ਜਿਸ ਵਿ4ਚ ਸਾਰੇ ਵਿਭਗਾਂ ਦੇ ਮਨਿਸਟ੍ਰਲੀਆਲ ਕਰਮਚਾਰੀ ਅਤੇ ਭਰਤਰੀ ਜਥੇਬੰਦੀਆਂ ਦੇ ਮੁਲਾਜਮਾ ਸ਼ਮਿਲ ਹੋਣਗੇ ।

    LEAVE A REPLY

    Please enter your comment!
    Please enter your name here