ਹੁਸ਼ਿਆਰਪੁਰ (ਰੁਪਿੰਦਰ) ਪੰਜਾਬੀ ਏਕਤਾ ਪਾਰਟੀ ਦੇ ਹੁਸ਼ਿਆਰਪੁਰ ਦੇ ਯੂਥ ਪ੍ਰਧਾਨ ਕਰਮਜੀਤ ਸਿੰਘ ਨੇ ਬਲ ਬਲ ਸੇਵਾ ਦਲ ਦੇ ਸਹਿਯੋਗ ਨਾਲ ਗਰੀਬ ਲੜਕੀ ਦੇ ਵਿਆਹ ਲਈ ਰਾਸ਼ਨ ਦੀ ਸਹਾਇਤਾ ਕੀਤੀ । ਇਸ ਮੌਕੇ ਤੇ ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਏਕਤਾ ਪਾਰਟੀ ਹਰ ਗਰੀਬ ਅਤੇ ਜ਼ਰੂਰਤਮੰਦ ਦੇ ਨਾਲ ਹਰ ਸਮੇਂ ਖ਼ੜੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਗਰੀਬ ਲੜਕੀਆਂ ਦੇ ਵਿਆਹ ਲਈ ਹਰ ਸੰਭਵ ਸਹਾਇਤਾ ਦੇਣ ਲਈ ਬਚਨਵੱਧ ਹੈ । ਇਸ ਮੌਕੇ ਤੇ ਲੱਕੀ , ਬਲਜਿੰਦਰ ਕੌਰ , ਨਵਜੋਤ ਕੌਰ, ਜਸਪਾਲ ਸੁਮਨ , ਹਰਕ੍ਰਿਸ਼ਨ ਕੱਜਲਾ , ਅਮਿਤ ਸ਼ਰਮਾ, ਰਿੰਪੀ ਅਤੇ ਬਲ ਬਲ ਸੇਵਾ ਦਲ ਦੇ ਸਮੂਹ ਮੈਂਬਰ ਮੌਜੂਦ ਸਨ।