ਆਪ ਲੀਡਰ ਨੂੰ ਦਿੱਤਾ ਪਾਵਰਕਾਮ ਨੇ ਝਟਕਾ

  0
  60

  ਮੁਕਤਸਰ ਸਾਹਿਬ, ਜਨਗਾਥਾ ਟਾਇਮਜ਼: (ਰਵਿੰਦਰ)

  ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਉਪ ਪ੍ਰਧਾਨ ਜਗਦੀਪ ਸੰਧੂ ਨੂੰ ਨਗਰ ਕੌਂਸਲ ਪ੍ਰਧਾਨ ਅਤੇ ਈਓ ਵੱਲੋਂ ਕੂੜਾ ਸੁੱਟਣ ਸੰਬੰਧੀ ਐਫ਼ਆਈਆਰ ਦਰਜ ਕਰਵਾਉਣ ਤੋਂ ਬਾਅਦ ਹੁਣ ਪਾਵਰਕਾਮ ਨੇ ਵੀ ਝਟਕਾ ਦੇ ਦਿੱਤਾ ਹੈ।

  ਪਾਵਰਕਾਮ ਵੱਲੋਂ ਪੱਟੇ ਹੋਏ ਮੀਟਰਾਂ ਦੀਆਂ ਤਾਰਾਂ ਦੋਬਾਰਾ ਜੋੜਣ ਦੇ ਦੋਸ਼ ਹੇਠ ਪਾਵਰਕਾਮ ਨੇ ਵੀ ਜਗਦੀਪ ਸੰਧੂ ਖਿਲਾਫ਼ ਉਪ ਮੰਡਲ ਅਫ਼ਸਰ ਦੀ ਸ਼ਿਕਾਇਤ ’ਤੇ ਪਰਚਾ ਕਰਵਾਇਆ ਹੈ। ਉਪ ਮੰਡਲ ਅਫ਼ਸਰ ਮੰਡਲ ਰੁਪਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਸਰਕਲ ਅਧੀਨ ਆਉਂਦੇ ਪਿੰਡ ਗੋਨਿਆਣਾ ਵਿਚ ਡਿਊਟੀ ’ਤੇ ਤਾਇਨਾਤ ਲਾਇਨਮੈਨ ਜਗਜੀਤ ਸਿੰਘ ਅਤੇ ਸਹਾਇਕ ਲਾਈਨਮੈਨ ਗੁਰਧੀਰ ਸਿੰਘ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਨੇ ਬਿਜਲੀ ਬਿੱਲਾਂ ਦੇ ਬਕਾਇਆ ਹੋਣ ਕਾਰਨ ਕੁੱਝ ਲੋਕਾਂ ਦੇ ਮੀਟਰ ਕੁਨੈਕਸ਼ਨ ਕੱਟ ਦਿੱਤੇ ਸਨ।

  ਜਦਕਿ 18 ਮਾਰਚ ਨੂੰ ਜਗਦੀਪ ਸੰਧੂ ਵੱਲੋਂ ਪਿੱਲਰ ਬਕਸਿਆਂ ਦੇ ਤਾਲੇ ਤੋੜ ਕੇ ਜਬਰੀ ਕੁਨੈਕਸ਼ਨ ਜੋੜੇ ਗਏ ਅਤੇ ਮੋਬਾਇਲ ’ਤੇ ਲਾਈਵ ਹੋ ਕੇ ਵੀਡੀਓ ਵਾਇਰਲ ਕੀਤੀ ਗਈ। ਅਜਿਹਾ ਕਰਕੇ ਉਸਨੇ ਲੋਕਾਂ ਨੂੰ ਭੜਕਾਇਆ ਹੈ ਅਤੇ ਸਰਕਾਰੀ ਕੰਮ ਵਿਚ ਵੀ ਵਿਘਣ ਪਾਇਆ ਹੈ। ਥਾਣਾ ਸਦਰ ਪੁਲਸ ਨੇ ਜਗਦੀਪ ਸੰਧੂ ਖਿਲਾਫ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਜਗਦੀਪ ਸੰਧੂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਚੁੱਕਿਆ ਹੈ।

   

   

  LEAVE A REPLY

  Please enter your comment!
  Please enter your name here