ਕੇਂਦਰ ਸਰਕਾਰ ਨੇ ਪੈਨਸ਼ਨਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਆਨਲਾਈਨ ਮਿਲੇਗੀ ਪੈਨਸ਼ਨ ਸਲਿੱਪ

    0
    125

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੇਂਦਰ ਸਰਕਾਰ ਨੇ ਆਪਣੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਉਨ੍ਹਾਂ ਨੂੰ ਆਪਣੀ ਪੈਨਸ਼ਨ ਸਲਿੱਪ ਲਈ ਬੈਂਕਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪਵੇਗੀ। ਕੇਂਦਰ ਸਰਕਾਰ ਦੇ ਪਰਸਨਲ ਡਿਪਾਰਟਮੈਂਟ ਨੇ ਪੈਨਸ਼ਨ ਜਾਰੀ ਕਰਨ ਵਾਲੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਪੈਨਸ਼ਨਰਾਂ ਦੀ ਪੈਨਸ਼ਨ ਸਲਿੱਪ ਉਨ੍ਹਾਂ ਦੇ ਮੋਬਾਈਲ ਨੰਬਰ ‘ਤੇ SMS ਤੇ e-Mail ਜ਼ਰੀਏ ਭੇਜ ਸਕਦੇ ਹਨ। ਨਾਲ ਹੀ ਵਟ੍ਸਐਪ ਜ਼ਰੀਏ ਵੀ ਪੈਨਸ਼ਨ ਸਲਿੱਪ ਭੇਜੀ ਜਾ ਸਕਦੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਬੈਂਕ ਇਸ ਦੇ ਲਈ ਪੈਨਸ਼ਨਰਜ਼ ਦੇ ਰਜਿਸਟਰਡ ਮੋਬਾਈਲ ਨੰਬਰ ਦਾ ਇਸੇਤਮਾਲ ਕਰਨ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ 62 ਲੱਖ ਕੇਂਦਰੀ ਪੈਨਸ਼ਨਰਾਂ ਨੂੰ ਰਾਹਤ ਮਿਲੇਗੀ।

    ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਸੈਂਟ੍ਰੇਲਾਈਜ਼ ਪੈਨਸ਼ਨ ਪ੍ਰੋਸੈੱਸਿੰਗ ਸੈਂਟਰਸ ਦੇ ਨਾਲ ਬੈਠਕ ‘ਚ ਪਰਸਨਲ ਡਿਪਾਰਟਮੈਂਟ ਨੇ ਇਹ ਹੁਕਮ ਜਾਰੀ ਕੀਤਾ। ਕੇਂਦਰ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਬੈਂਕ ਇਸ ਸਰਵਿਸ ਨੂੰ ਵੈੱਲਫੇਅਰ ਐਕਟੀਵਿਟੀ ਦੇ ਤੌਰ ‘ਤੇ ਦੇਖਣ ਕਿਉਂਕਿ ਇਹ ਕਾਫੀ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਪੈਨਸ਼ਨਭੋਗੀਆਂ ਨੂੰ ਕਈ ਜਗ੍ਹਾ ਆਪਣੇ ਪੈਨਸ਼ਨ ਸਲਿੱਪ ਦਿਖਾਉਣੀ ਪੈਂਦੀ ਹੈ। ਜਿਵੇਂ ਇਨਕਮ ਟੈਕਸ ਰਿਟਰਨ ਫਾਈਲ ਕਰਨਾ, ਮਹਿੰਗਾਈ ਭੱਤਾ, ਮਹਿੰਗਾਈ ਰਾਹਤ ਤੇ DA ਦੇ ਨਾਲ DR Arrear ਨਾਲ ਜੁੜੇ ਕੰਮ ‘ਚ ਇਹ ਦਿਖਾਉਣਾ ਪੈਂਦਾ ਹੈ। ਰਿਟਾਇਰਮੈਂਟ ਤੋਂ ਬਾਅਦ ਬਜ਼ੁਰਗਾਂ ਨੂੰ ਹਰ ਮਹੀਨੇ ਬੈਂਕ ਤੋਂ ਪੈਨਸ਼ਨ ਸਲਿੱਪ ਲੈਣ ਜਾਣਾ ਪੈਂਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਪੈਨਸ਼ਨਰਜ਼ ਦੇ ਈਜ਼ ਆਫ ਲਿਵਿੰਗ ਤਹਿਤ ਇਹ ਸਰਵਿਸ ਦੇਣ ਦੀ ਗੱਲ ਕਹੀ ਹੈ।

    ਸਰਕਾਰ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਇਸ ਕੰਮ ਵਿਚ ਵਟ੍ਸਐਪ ਵਰਗੇ ਸੋਸ਼ਲ ਮੀਡੀਆ ਟੂਲ ਦੀ ਵੀ ਮਦਦ ਲੈ ਸਕਦੇ ਹਨ। ਪਰ ਹੁਕਮ ਮੁਤਾਬਕ ਇਸ ਪੈਨਸ਼ਨ ਸਲਿੱਪ ‘ਚ ਮੰਥਲੀ ਪੈਨਸ਼ਨ ਦੀ ਪੂਰੀ ਡਿਟੇਲ ਹੋਣੀ ਚਾਹੀਦੀ ਹੈ। ਜਿਵੇਂ ਜੇਕਰ ਕੋਈ ਟੈਕਸ ਕਟੌਤੀ ਹੋ ਰਹੀ ਹੈ ਜਾਂ ਇਸ ਮਹੀਨੇ ਕਿੰਨੀ ਅਮਾਊਂਟ ਪੈਨਸ਼ਨ ਖਾਤੇ ਵਿਚ ਭੇਜੀ ਗਈ, ਇਹ ਸਾਰਾ ਕੁੱਝ ਦਰਜ ਹੋਣਾ ਚਾਹੀਦਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਪੈਨਸ਼ਨਰਜ਼ ਨੂੰ ਕਾਫੀ ਮਿਲੇਗੀ।

    LEAVE A REPLY

    Please enter your comment!
    Please enter your name here