ਮਣੀਪੁਰ ‘ਚ ਫੌਜ ‘ਤੇ ਹਮਲਾ, 3 ਜਵਾਨ ਸ਼ਹੀਦ, 4 ਦੀ ਹਾਲਤ ਗੰਭੀਰ !

    0
    146

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਮਨੀਪੁਰ ਵਿਚ ਭਾਰਤੀ ਸੈਨਾ ਦੀ ਇਕ ਟੀਮ ਉੱਤੇ ਹਮਲਾ ਕਰ ਦਿੱਤਾ ਹੈ, ਜਿਸ ਵਿਚ 3 ਸ਼ਹੀਦ ਹੋ ਗਏ ਹਨ ਅਤੇ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਿਪੋਰਟ ਅਨੁਸਾਰ, ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਚੰਦੇਲ ਵਿੱਚ ਸਥਾਨਕ ਗਰੁੱਪ ਪੀਪਲਜ਼ ਲਿਬਰੇਸ਼ਨ ਆਰਮੀ ਦੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ 4 ਅਸਾਮ ਰਾਈਫਲਜ਼ ਯੂਨਿਟ ਦੇ ਤਿੰਨ ਜਵਾਨ ਮਾਰੇ ਗਏ ਅਤੇ ਚਾਰ ਲੋਕ ਜ਼ਖ਼ਮੀ ਹੋ ਗਏ।

    ਰਿਪੋਰਟ ਅਨੁਸਾਰ ਅੱਤਵਾਦੀਆਂ ਨੇ ਪਹਿਲਾਂ ਆਈਈਡੀ ਧਮਾਕਾ ਕੀਤਾ ਅਤੇ ਫਿਰ ਸੈਨਿਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇੰਫਾਲ ਤੋਂ 100 ਕਿਲੋਮੀਟਰ ਦੂਰ ਉਸ ਖੇਤਰ ਵਿਚ ਰਿਇੰਫੋਰਸਮੈਂਟ ਭੇਜਿਆ ਗਿਆ ਹੈ। ਦੱਸਿਆ ਗਿਆ ਕਿ ਜ਼ਖਮੀ ਫੌਜੀਆਂ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਮਿਲਟਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

    LEAVE A REPLY

    Please enter your comment!
    Please enter your name here