ਸਹੁਰਿਆਂ ਦੀ ਸਤਾਈ ਨੂੰਹ ਨੇ ਲਾਇਆ ਕੁੱਟ ਕੇ ਘਰੋਂ ਕੱਢਣ ਦਾ ਦੋਸ਼ !

    0
    113

    ਬਰਨਾਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਬਰਨਾਲਾ : ਮਲੇਰਕੋਟਲਾ ਦੀ ਰਹਿਣ ਵਾਲੀ ਰਜੀਆ ਦੀ ਸ਼ਾਦੀ ਮੁਸਤਾਕ ਖਾਨ ਨਿਵਾਸੀ ਟੱਲੇਵਾਲ ਨਾਲ ਹੋਈ। ਰਜੀਆ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਸ਼ਾਦੀ ਤੋਂ ਕਰੀਬ 2 ਸਾਲ ਬਾਅਦ ਉਸ ਦੀ ਮਾਰਕੁੱਟ ਕਰਕੇ ਸਹੁਰਿਆਂ ਤੋਂ ਲੱਖਾਂ ਰੁਪਏ ਲੈ ਕੇ ਆਉਣ ਦੀ ਮੰਗ ਸ਼ੁਰੂ ਕਰ ਦਿੱਤੀ। ਆਖਿਰ ਪਤੀ ਦੇ ਤਸ਼ੱਦਦ ਤੋਂ ਤੰਗ ਧੀ ਦੀ ਖੁਸ਼ੀ ਲਈ ਪਿਉ ਨੇ 4 ਲੱਖ 50 ਹਜ਼ਾਰ ਰੁਪਏ ਮੁਸ਼ਤਾਕ ਖਾਨ ਨੂੰ ਦੇ ਦਿੱਤੇ। ਜਿਨ੍ਹਾਂ ਵਿੱਚੋਂ ਪਤੀ ਮੁਸ਼ਤਾਕ ਨੇ 1 ਲੱਖ ਰੁਪਏ ਵਾਪਿਸ ਵੀ ਕਰ ਦਿੱਤੇ। ਜਦੋਂ ਕਿ ਬਾਕੀ ਸਾਢੇ 3 ਲੱਖ ਰੁਪਏ ਵਾਪਿਸ ਤਾਂ ਕੀ ਕਰਨੇ ਸੀ, ਪੇਕਿਆਂ ਤੋਂ ਹੋਰ ਰੁਪਏ ਲਿਆਉਣ ਦੀ ਮੰਗ ਸ਼ੁਰੂ ਕਰ ਦਿੱਤੀ। ਨਾ ਕਹਿਣ ਤੋਂ ਉਹ ਫਿਰ ਤਸ਼ੱਦਦ ਕਰਨ ਲੱਗ ਪਿਆ। 27 ਜੁਲਾਈ ਨੂੰ ਫਿਰ ਪਤੀ ਮੁਸ਼ਤਾਕ ਖਾਨ ਤੇ ਸੌਹਰੇ ਪਰਿਵਾਰ ਦੇ ਮੈਂਬਰਾਂ ਮਨਜ਼ੂਰ ਖਾਨ, ,ਤੋਤਾ ਖਾਨ ਤੇ ਬਸ਼ੀਰਾ ਨੇ ਮਿਲ ਕੇ ਉਸ ਦੀ ਮਾਰਕੁੱਟ ਕੀਤੀ ਤੇ ਕਾਫ਼ੀ ਸੱਟਾਂ ਲੱਗੀਆਂ। ਸੁਨੇਹਾ ਮਿਲਣ ਤੇ ਪਹੁੰਚੇ ਮੇਰੇ ਪਿਤਾ ਨੇ ਜ਼ਖ਼ਮੀ ਹਾਲਤ ‘ਚ ਉਸਨੂੰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖ਼ਿਲ ਕਰਵਾਇਆ।

    ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐੱਸ.ਆਈ. ਬੰਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਦੇ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਅਧੀਨ ਜ਼ੁਰਮ 323/498 ਏ/34 ਆਈਪੀਸੀ ਦੇ ਤਹਿਤ ਥਾਣਾ ਟੱਲੇਵਾਲ ਵਿਖੇ ਕੇਸ ਦਰਜ ਕਰਕੇ ਪੀੜਤਾ ਦੇ ਪਤੀ ਮੁਸ਼ਤਾਕ ਖਾਨ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਜਦੋਂ ਕਿ ਬਾਕੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

    LEAVE A REPLY

    Please enter your comment!
    Please enter your name here