ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)
ਹੁਸ਼ਿਆਰਪੁਰ : ਸਹਾਇਕ ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ ਨੇ ਦੱਸਿਆ ਕਿ ਮੱਛੀ ਪੂੰਗ ਫਾਰਮ ਹਰਿਆਣਾ ਵਿਖੇ 7 ਸਤੰਬਰ ਤੋਂ11 ਸਤੰਬਰ 2020 ਤੱਕ 5 ਦਿਨਾਂ ਮੱਛੀ ਪਾਲਣ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਦੌਰਾਨ ਮੱਛੀ ਪਾਲਣ ਦੇ ਧੰਦੇ ਨੂੰ ਅਪਨਾਉਣ ਸੰਬੰਧੀ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ, ਇਸ ਲਈ ਵੱਧ ਤੋਂ ਵੱਧ ਚਾਹਵਾਨ ਵਿਅਕਤੀ ਇਸ ਕੈਂਪ ਦਾ ਫ਼ਾਈਦਾ ਚੁੱਕਣ।
ਉਨ੍ਹਾਂ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 98143-32088 ਅਤੇ 01882-227285 ’ਤੇ ਸੰਪਰਕ ਕੀਤਾ ਜਾ ਸਕਦਾ ਹੈ।