ਫ਼ਰੀਦਕੋਟ, ਜਨਗਾਥਾ ਟਾਇਮਜ਼ : (ਸਿਮਰਨ)
ਫ਼ਰੀਦਕੋਟ : ਪਟਿਆਲਾ ਤੋਂ ਬਾਅਦ ਹੁਣ ਫ਼ਰੀਦਕੋਟ ‘ਚ ਪੁਲਿਸ ‘ਤੇ ਹਮਲਾ ਕਰਨ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਨਾਕੇ ‘ਤੇ ਰੋਕੇ ਜਾਣ ‘ਤੇ ਦੋ ਲੋਕਾਂ ਵਲੋਂ ਪੁਲਿਸ ‘ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ‘ਚੋਂ ਇੱਕ ਦੋਸ਼ੀ ਹਵਾਈ ਫ਼ਾਇਰ ਕਰਦਾ ਫ਼ਰਾਰ ਹੋ ਗਿਆ ਅਤੇ ਦੂਜਾ ਕਾਬੂ ਹੋ ਗਿਆ।
ਜ਼ਿਕਰਯੋਗ ਹੈ ਕਿ ਦੋਸ਼ੀਆਂ ਨੇ ਪੁਲਿਸ ਮੁਲਾਜ਼ਮ ਦੀ ਵਰਦੀ ਫਾੜਨ ਦੀ ਵੀ ਕੋਸ਼ਿਸ਼ ਕੀਤੀ ਅਤੇ ਦੋਵੇਂ ਮੁਲਜ਼ਮ ਰੇਲਵੇ ਦੇ ਮੁਲਾਜ਼ਮ ਦੱਸੇ ਜਾ ਰਹੇ ਹਨ।