ਖੇਤੀ ਕਾਨੂੰਨਾਂ ਖ਼ਿਲਾਫ਼ ਲੰਡਨ ‘ਚ ਰੈਲੀ ਕੱਢਣ ਵਾਲੇ ਸਿੱਖ ਨੂੰ ਲੱਖਾਂ ਰੁਪਏ ਜ਼ੁਰਮਾਨਾ !

    0
    130

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ (ਰਵਿੰਦਰ):

    ਲੰਡਨ : ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ‘ਚ ਕੀਤੇ ਜਾ ਰਹੇ ਪ੍ਰਦਰਸ਼ਨ ‘ਚ ਵਿਦੇਸ਼ਾਂ ‘ਚ ਵੱਸੇ ਪੰਜਾਬੀ ਵੀ ਕਿਸਾਨਾਂ ਦੇ ਹੱਕ ‘ਚ ਨਿੱਕਰੇ ਹਨ। ਅਜਿਹੇ ‘ਚ ਬ੍ਰਿਟੇਨ ‘ਚ ਪੰਜਾਬ ਦੇ ਕਿਸਾਨਾਂ ਦੇ ਸਮਰਥਨ ‘ਚ ਪਿਛਲੇ ਹਫ਼ਤੇ ਰੈਲੀ ਕਰਵਾਈ ਗਈ। ਇਸ ਰੈਲੀ ‘ਚ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ।

    ਕੋਰੋਨਾ ਕਾਲ ‘ਚ ਕਿਸਾਨਾਂ ਦੀ ਰੈਲੀ ਕਰਕੇ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਕਰਨਾ ਬ੍ਰਿਟਿਸ਼ ਸਿੱਖ ਲੀਡਰ ਨੂੰ ਮਹਿੰਗੀ ਪੈ ਗਈ। ਲੰਡਨ ਪੁਲਿਸ ਵੱਲੋਂ ਉਸ ਨੂੰ 10 ਹਜ਼ਾਰ ਪਾਊਂਡ ਯਾਨੀ ਕਰੀਬ 9.5 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਸਿੱਖ ਐਕਟੀਵਿਸਟ ਯੂਕੇ ਦੇ ਦੀਪਾ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਪੱਛਮੀ ਲੰਡਨ ‘ਚ ਕਿਸਾਨ ਰੈਲੀ ਕਰਵਾਈ ਸੀ।

    ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਾਰਨ ਚਾਰ ਅਕਤੂਬਰ ਨੂੰ ਜੁਰਮਾਨੇ ਦਾ ਨੋਟਿਸ ਦਿੱਤਾ ਸੀ। ਦੀਪਾ ਸਿੰਘ ਨੇ ਇਸ ਜ਼ੁਰਮਾਨੇ ਪ੍ਰਤੀ ਨਿਰਾਸ਼ਾ ਜ਼ਾਹਰ ਕੀਤੀ। ਪਰ ਉਨ੍ਹਾਂ ਨੇ ਰੈਲੀ ‘ਚ ਵੱਡੀ ਗਿਣਤੀ ਪਹੁੰਚਣ ਵਾਲੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਭਾਰਤ ‘ਚ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪੱਛਮੀ ਲੰਡਨ ‘ਚ ਚਾਰ ਅਕਤੂਬਰ ਨੂੰ ਹੋਈ ਰੈਲੀ ‘ਚ ਕਾਰ, ਟਰੱਕ ਅਤੇ ਮੋਟਰਸਾਇਕਲ ਸ਼ਾਮਲ ਕੀਤੇ ਗਏ।

    ਉਨ੍ਹਾਂ ਨੇ ਕਿਹਾ ਰੈਲੀ ‘ਚ ਸ਼ਾਮਲ ਹੋਇਆ ਹਰ ਵਿਅਕਤੀ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਓਧਰ ਲੰਡਨ ਪੁਲਿਸ ਨੇ ਕਿਹਾ ਕੋਰੋਨਾਵਾਇਰਸ ਨਾਲ ਸੰਬੰਧਤ ਪਾਬੰਦੀਆਂ ਦੇ ਚੱਲਦਿਆਂ ਪ੍ਰਦਰਸ਼ਨ ਲਈ ਛੋਟ ਨਹੀਂ ਹੈ।

    LEAVE A REPLY

    Please enter your comment!
    Please enter your name here