ਅਜੇ ਸਬਰ ਦਾ ਸਮਾਂ ਨਹੀਂ, ਕੋਵਿਡ-19 ਨਾਲ ਕਰਨੀ ਹੈ ਲੰਬੀ ਲੜਾਈ : ਪੀਐੱਮ ਮੋਦੀ

    0
    125

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਸੈਕੰਡ ਸਟ੍ਰੇਨ ’ਤੇ ਰੋਕ ਲਗਾਉਣ ਦੋ ਕੋਸ਼ਿਸ਼ ’ਚ ਲੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਜ਼ਿਲ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਫੀਲਡ ’ਚ ਕੰਮ ਕਰਨ ਵਾਲਿਆਂ ਦਾ ਵੀ ਹੌਂਸਲਾ ਵਧਾ ਰਹੇ ਹਨ।

    ਵਾਰਾਣਸੀ ਦੇ ਡਾਕਟਰਾਂ ਨਾਲ ਹੀ ਪੈਰਾਮੈਡੀਕਲ ਸਟਾਫ ਤੇ ਹੋਰ ਮੈਡੀਕਲ ਵਰਕਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਸੈਕੰਡ ਸਟ੍ਰੇਨ ਦੀ ਸਥਿਤੀ ਦੇ ਨਾਲ ਹੀ ਥਰਡ ਸਟ੍ਰੇਨ ’ਤੇ ਤਿਆਰੀ ਦੀ ਜਾਣਕਾਰੀ ਲੈਣ ਦੇ ਨਾਲ ਆਪਣੇ ਸੁਝਾਅ ਵੀ ਦਿੱਤੇ। ਇਸ ਦੌਰਾਨ ਵਾਰਾਣਸੀ ਦੇ ਜਨ ਪ੍ਰਤੀਨਿਧੀ ‘ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਾਇਰਸ ਨੇ ਸਾਡੇ ਕਈ ਸੁਪਨਿਆਂ ਨੂੰ ਸਾਡੇ ਤੋਂ ਖੋਹ ਲਿਆ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਆਪਣੀ ਸ਼ਰਧਾਂਜਲੀ ਦਿੰਦਾ ਹਾਂ। ਪਰਿਵਾਰਾਂ ਦੇ ਪ੍ਰਤੀ ਮੇਰੀ ਹਮਦਰਦੀ। ਦੂਜੀ ਲਹਿਰ ’ਚ ਮਿਲ ਕੇ ਲੜਨਾ ਪਵੇਗਾ। ਇਸ ਵਾਰ ਇਨਫੈਕਸ਼ਨ ਦਰ ਵੀ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਹੈ। ਮਰੀਜ਼ਾਂ ਨੂੰ ਕਈ ਦਿਨਾਂ ਤਕ ਹਸਪਤਾਲ ’ਚ ਰਹਿਣਾ ਪੈ ਰਿਹਾ ਹੈ। ਬਨਾਰਸ ਵੈਸੇ ਵੀ ਕਾਸ਼ੀ ਦੇ ਲਈ ਹੀ ਨਹੀਂ ਪੂਰਵਾਂਚਲ ਦੇ ਸਿਹਤ ਸੇਵਾਵਾਂ ਦਾ ਕੇਂਦਰ ਹੈ। ਬਿਹਾਰ ਦੇ ਲੋਕ ਵੀ ਕਾਸ਼ੀ ’ਤੇ ਡਿਪੇਂਡ ਹਨ। ਅਜਿਹੇ ’ਚ ਇੱਥੇ ਕੋਰੋਨਾ ਚੁਣੌਤੀ ਬਣ ਕੇ ਆਇਆ ਹੈ। ਇੱਥੇ ਹੈਲਥ ਸਿਸਟਮ ’ਤੇ ਸੱਤ ਸਾਲਾਂ ’ਚ ਜੋ ਕੰਮ ਹੋਇਆ ਉਸ ਨੇ ਸਾਡਾ ਬਹੁਤ ਸਾਥ ਦਿੱਤਾ। ਫਿਰ ਵੀ ਇੱਥੇ ਅਸਾਧਾਰਣ ਹਾਲਾਤ ਰਹੇ।

    LEAVE A REPLY

    Please enter your comment!
    Please enter your name here