ਜ਼ਿਲ੍ਹਾ ਗੁਰਦਾਸਪੁਰ ਅੰਦਰ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਤ

    0
    141

    ਗੁਰਦਾਸਪੁਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕਰ ਦਿੱਤੇ ਗਏ ਹਨ ਤਾਂ ਜੋ ਮਰੀਜ਼ ਅਤੇ ਪਰਿਵਾਰਕ ਮੈਂਬਰ ਬੇਲੋੜੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਦੱਸਣਯੋਗ ਹੈ ਕਿ ਮੈਨਜਿੰਗ ਡਾਇਰੈਕਟਰ, ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਐਸ.ਏ.ਐਸ ਵਲੋਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਵਿਚ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ।ਵਧੀਕ ਡਿਪਟੀ ਕਮਿਸ਼ਨਰ ਰਾਹੁਲ ਨੇ ਇਸ ਬਾਰੇ ਦੱਸਿਆ ਕਿ ਬਿਨਾਂ ਆਕਸੀਜਨ ਦੀ ਐਂਬੂਲੈਂਸ ਦਾ ਕਿਰਾਇਆ 24 ਘੰਟੇ ਦੇ ਸਮੇਂ ਲਈ 2000 ਰੁਪਏ ਹੋਵੇਗਾ। ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ, 20 ਕਿਲੋਮੀਟਰ ਤਕ 250 ਰੁਪਏ ਪ੍ਰਤੀ ਟਿ੍ਰਪ ਅਤੇ 20 ਕਿਲੋਮੀਟਰ ਤੋਂ ਬਾਅਦ 11 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਏ ਜਾ ਸਕਣਗੇ। ਆਕਸੀਜਨ ਦੀ ਸਹੂਲਤ ਵਾਲੀ ਐਬੂਲੈਂਸ ਦਾ ਕਿਰਾਇਆ 24 ਘੰਟੇ ਦੇ ਸਮੇਂ ਲਈ 2500 ਰੁਪਏ। ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ, 20 ਕਿਲੋਮੀਟਰ ਤਕ 300 ਰੁਪਏ ਪ੍ਰਤੀ ਟਿ੍ਰਪ ਅਤੇ 20 ਕਿਲੋਮੀਟਰ ਤੋਂ ਬਾਅਦ 13 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਏ ਜਾ ਸਕਣਗੇ।

    ਵੈਂਟੀਲੇਟਰ ਦੀ ਸਹੂਲਤ ਵਾਲੀ ਐਂਬੂਲੈਂਸ ਦਾ ਕਿਰਾਇਆ 24 ਘੰਟੇ ਦੇ ਸਮੇਂ ਲਈ 3000 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ, 20 ਕਿਲੋਮੀਟਰ ਤਕ 400 ਰੁਪਏ ਪ੍ਰਤੀ ਟਿ੍ਰਪ ਅਤੇ 20 ਕਿਲੋਮੀਟਰ ਤੋਂ ਬਾਅਦ 16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਏ ਜਾ ਸਕਣਗੇ।

    LEAVE A REPLY

    Please enter your comment!
    Please enter your name here