ਲੁਧਿਆਣਾ ‘ਚ ਪਰਿਵਾਰ ਵੱਲੋਂ ਸਮੂਹਕ ਖ਼ੁਦਕੁਸ਼ੀ ਦੀ ਕੋਸ਼ਿਸ਼, ਬਜ਼ੁਰਗ ਜੋੜੇ ਦੀ ਮੌਤ

  0
  309

  ਲੁਧਿਆਣਾ (ਜਨਗਾਥਾ ਟਾਈਮਜ਼) : ਸ਼ਹਿਰ ਦੇ ਸਮਰਾਲਾ ਚੌਕ ਨੇੜੇ ਗੁਰੂ ਅਰਜਨ ਦੇਵ ਨਗਰ ਵਿੱਚ ਪਰਿਵਾਰ ਵੱਲੋਂ ਸਮੂਹਕ ਖ਼ੁਦਕੁਸ਼ੀ ਦੀ ਖ਼ਬਰ ਹੈ। ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਬਜ਼ੁਰਗ ਜੋੜੇ ਤੇ ਉਨ੍ਹਾਂ ਦੇ ਪੁੱਤਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪਰ ਪੁੱਤਰ ਡੀਐੱਮਸੀ ਹਸਪਤਾਲ ‘ਚ ਜ਼ੇਰੇ ਇਲਾਜ ਹੈ।

  ਬਜ਼ੁਰਗ ਜੋੜੇ ਨੇ ਖੁਦਕੁਸ਼ੀ ਲਈ ਮਕਾਨ ਮਾਲਿਕ ਸਮੇਤ ਛੇ ਲੋਕਾਂ ਨੂੰ ਜ਼ਿੰਮੇਵਾਰ ਦੱਸਦਿਆਂ ਖ਼ੁਦਕੁਸ਼ੀ ਨੋਟ ਵੀ ਲਿਖਿਆ। ਥਾਣਾ ਸੱਤ ਨੰਬਰ ਡਵੀਜ਼ਨ ਦੇ ਮੁਖੀ ਨੇ ਦੱਸਿਆ ਕਿ ਇਹ ਮਾਮਲਾ ਬੀਤੀ ਰਾਤ ਹੈ ਜਦੋਂ 70 ਸਾਲ ਦੇ ਸੁਧੀਰ ਧੀਰ ਨੇ ਆਪਣੀ ਪਤਨੀ ਆਸ਼ਾ ਧੀਰ ਅਤੇ ਆਪਣੇ 40 ਸਾਲ ਦੇ ਪੁੱਤਰ ਪਰਵੀਨ ਧੀਰ ਸਮੇਤ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ।

  ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਬੇਟੀ ਸੰਗੀਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ। ਐਸਐਚਓ ਨੇ ਦੱਸਿਆ ਕਿ ਮ੍ਰਿਤਕ ਦੇਹ ਦੇ ਕੋਲ ਸੁਸਾਈਡ ਨੋਟ ਵੀ ਮਿਲਿਆ ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਮਕਾਨ ਮਾਲਿਕ ਸਮੇਤ ਛੇ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ। ਉੱਧਰ, ਮਕਾਨ ਮਾਲਕ ਨੇ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਬਜ਼ੁਰਗ ਹਨ ਅਤੇ ਨਾਲ ਹੀ ਉਨ੍ਹਾਂ ਦਾ ਮ੍ਰਿਤਕਾਂ ਨਾਲ ਕੋਈ ਵੀ ਝਗੜਾ ਨਹੀਂ ਸੀ।

  LEAVE A REPLY

  Please enter your comment!
  Please enter your name here