ਨਸ਼ਾਂ ਤਸਕਰਾਂ ਦਾ ਲਾਲ ਮਿਰਚਾਂ ਨਾਲ ਪੁਲਿਸ ਟੀਮ ’ਤੇ ਹਮਲਾ, ਇੰਸਪੈਕਟਰ ਤੇ ਸਿਪਾਹੀ ਜ਼ਖ਼ਮੀ

  0
  203

  ਨਿਊਜ਼ ਡੈਸਕ ( ਜਨਗਾਥਾ ਟਾਈਮਜ਼) ਬਠਿੰਡਾ ਜ਼ਿਲ੍ਹੇ ਦੇ ਪਿੰਡ ਖੋਖਰ ਵਿੱਚ ਨਸ਼ਾ ਤਸਕਰਾਂ ਨੇ ਪੁਲਿਸ ਟੀਮ ਉੱਤੇ ਹੱਲਾ ਬੋਲਿਆ ਹੈ, ਜਿਸ ਨਾਲ ਦੋ ਪੁਲਿਸ ਕਰਮਚਾਰੀ ਜਖਮੀ ਹੋਏ ਹਨ। ਇਹ ਘਟਨਾ ਬੀਤੀ ਰਾਤ ਦੀ ਹੈ ਜਦੋਂ ਪੁਲਿਸ ਟੀਮ ਨਸ਼ਾ ਤਸਕਰਾਂ ਨੂੰ ਫੜਣ ਘਰ ਵੜੀ ਤਾਂ ਕੁਝ ਵਿਅਕਤੀ ਘਰ ਦੇ ਗੇਟ ’ਤੇ ਖੜ੍ਹੀ ਇਨੋਵਾ ਗੱਡੀ ਵਿਚ ਬੈਠ ਰਹੇ ਸਨ। ਤਸਕਰਾਂ ਨੇ ਜਿਉਂ ਹੀ ਪੁਲੀਸ ਦੇਖੀ ਤਾਂ ਪਹਿਲਾਂ ਉਨ੍ਹਾਂ ਪੁਲੀਸ ਮੁਲਾਜ਼ਮਾਂ ਨਾਲ ਧੱਕਾ ਮੁੱਕਾ ਕੀਤੀ ਅਤੇ ਹਮਲਾ ਕਰ ਦਿੱਤਾ।

  ਸਬ ਇੰਸਪੈਕਟਰ ਹਰਜੀਵਨ ਸਿੰਘ ਨੇ ਦੱਸਿਆ ਕਿ ਤਸਕਰਾਂ ਨੇ ਉਨ੍ਹਾਂ ’ਤੇ ਮਿਰਚਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੌਕੇ ’ਤੇ ਰੌਲਾ ਸੁਣ ਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਪਿੰਡ ਦੇ ਲੋਕਾਂ ਦੇ ਇੱਕਮੁੱਠ ਹੋ ਕੇ ਪੁਲੀਸ ਦੀ ਹਮਾਇਤ ਵਿੱਚ ਆਉਣ ਮਗਰੋਂ ਤਸਕਰ ਢਿੱਲੇ ਪੈ ਗਏ। ਜ਼ਖ਼ਮੀ ਸਬ ਇੰਸਪੈਕਟਰ ਹਰਜੀਵਨ ਸਿੰਘ ਅਤੇ ਸਿਪਾਹੀ ਕਮਲਪ੍ਰੀਤ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਜਿੱਥੇ ਕਈਆਂ ਦੇ ਖਿਲਾਫ ਕੇਸ ਦਰਜ ਕੀਤੇ ਹਨ। ਉੱਥੇ ਹੀ ਇੱਕ ਨਸ਼ਾ ਤਸਕਰ ਗ੍ਰਿਫ਼ਤਾਰ ਵੀ ਕੀਤਾ ਹੈ।

  LEAVE A REPLY

  Please enter your comment!
  Please enter your name here