ਅਜਨਾਲਾ, ਜਨਗਾਥਾ ਟਾਇਮਜ਼: (ਰਵਿੰਦਰ)
ਭਾਰਤ -ਪਾਕਿਸਤਾਨ ਸਰਹੱਦ ‘ਤੇ ਥਾਣਾ ਅਜਨਾਲਾ ਅਧੀਨ ਆਉਂਦੀ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਦੀ 32 ਬਟਾਲੀਅਨ ‘ਤੇ ਬੀਤੀ ਦੇਰ ਰਾਤ ਕਰੀਬ 11 ਵਜੇ ਬੀਐੱਸਐਫ ਦੇ ਜਵਾਨਾਂ ਨੂੰ ਇੱਕ ਡਰੋਨ ਦਿਖਾਈ ਦਿੱਤਾ ਹੈ। ਜਿਸ ਨੂੰ ਦਿਖਾਈ ਦੇਣ ‘ਤੇ ਤੁਰੰਤ ਬੀਐੱਸਐਫ ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ ‘ਤੇ ਤੈਨਾਤ ਬੀਐੱਸਐਫ 32 ਬਟਾਲੀਅਨ ਦੇ ਜਵਾਨਾਂ ਵੱਲੋਂ ਜਦੋਂ ਸਰਹੱਦ ‘ਤੇ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਦੀ ਹਲਚਲ ਦਿਖਾਈ ਦਿੱਤੀ ਤਾਂ ਹਰਕਤ ਵਿਚ ਆਉਂਦਿਆਂ ਤੁਰੰਤ ਜਵਾਨਾ ਵਲੋ ਫਾਇਰਿੰਗ ਕੀਤੀ ਗਈ।