ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)
ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਸਵੇਰੇ 10 ਵਜੇ ਐਸ.ਆਈ.ਟੀ ਅੱਗੇ ਚੰਡੀਗੜ੍ਹ ਵਿਚ ਪੇਸ਼ ਹੋਏ ਹਨ। ਸੈਕਟਰ 32 ਦੀ ਪੁਲਿਸ ਅਕਾਦਮੀ ਵਿਚ ਨਵੀਂ ਐਸ.ਆਈ.ਟੀ ਨੇ ਕੋਟਕਪੂਰਾ ਮਾਮਲੇ ਦੇ ਹੋਰਨਾਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਵੀ ਬੁਲਾਇਆ ਹੈ । ਕਾਂਗਰਸ ਹਾਈ ਕਮਾਨ ਦੇ ਵਲੋਂ ਬਣਾਇਆ ਗਈ ਤਿੰਨ ਮੈਂਬਰੀ ਕਮੇਟੀ ਇਸ (ਬੇਅਦਬੀ) ਮਾਮਲੇ ਦੀ ਜਾਂਚ ਕਰ ਰਹੇ ਹਨ।