ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)
ਜ਼ਿਲ੍ਹੇ ਦੀ ਕੋਵਿਡ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਅੱਜ ਜ਼ਿਲ੍ਹੇ ਵਿੱਚ 1982 ਨਵੇਂ ਸੈਪਲ ਲਏ ਗਏ ਹਨ ਅਤੇ 1725 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ 149 ਨਵੇਂ ਪਾਜ਼ਿਟਿਵ ਮਰੀਜ਼ ਮਿਲਣ ਨਾਲ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 15094 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਅੰਦਰ 406875 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 389447 ਸੈਂਪਲ ਨੈਗੇਟਿਵ, 3957 ਸੈਂਪਲਾਂ ਦਾ ਰਿਪੋਰਟ ਦਾ ਇੰਤਜਾਰ ਹੈ ਤੇ 202 ਸੈਂਪਲ ਇਨਵੈਲਡ ਹਨ। ਐਕਟਿਵ ਕੇਸਾਂ ਦੀ ਗਿਣਤੀ 1250 ਹੈ ਜਦ ਕਿ 14418 ਮਰੀਜ਼ ਠੀਕ ਹੋਏ ਹਨ। ਕੁੱਲ ਮੌਤਾਂ ਦੀ ਗਿਣਤੀ 627 ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ 149 ਸੈਂਪਲ ਪਾਜ਼ਿਟਿਵ ਆਏ ਹਨ। ਜਿਨ੍ਹਾਂ ਵਿੱਚ ਸ਼ਹਿਰ ਹੁਸ਼ਿਆਰਪੁਰ 19 ਅਤੇ 130 ਸੈਂਪਲ ਬਾਕੀ ਸਿਹਤ ਕੇਂਦਰਾਂ ਨਾਲ ਸੰਬੰਧਿਤ ਹਨ।ਇਸ ਮੌਕੇ ਉਹਨਾਂ ਨੇ ਇਹ ਵੀ ਦੱਸਿਆ ਜ਼ਿਲ੍ਹੇ ਵਿੱਚ ਕੋਰੋਨਾ ਨਾਲ 10 ਮੌਤਾਂ ਹੋਈਆਂ ਹਨ। (1) 55 ਸਾਲਾਂ ਔਰਤ ਵਾਲੀ ਰੰਗਾਂ ਸਿਹਤ ਕੇਂਦਰ ਬੁਢਾਬੜ ਦੀ ਮੌਤ ਘਰ ਵਿੱਚ ਹੋਈ। (2) 48 ਸਾਲਾਂ ਰੰਗਾਂ ਦੀ ਮੌਤ ਘਰ ਵਿੱਚ ਹੋਈ। (3) 55 ਸਾਲਾਂ ਔਰਤ ਵਾਸੀ ਪੋਸੀ ਦੀ ਮੌਤ ਆਈ.ਵੀ.ਬਾਈ. ਨਵਾਂਸ਼ਹਿਰ (4) 53 ਸਾਲਾਂ ਔਰਤ ਵਾਸੀ ਬੋਦਲ ਦੀ ਮੌਤ ਆਈ.ਵੀ.ਬਾਈ. ਨਵਾਂਸ਼ਹਿਰ (5) 60 ਪੁਰਸ਼ ਵਾਸੀ ਲਹਿਲ ਦੀ ਮੌਤ ਨਿੱਜੀ ਹਸਪਤਾਲ ਜਲੰਧਰ (6) 91 ਸਾਲਾਂ ਪੁਰਸ਼ ਵਾਸੀ ਕ੍ਰਿਸ਼ਨ ਕਲੋਨੀ ਦਸੂਹਾ ਦੀ ਮੌਤ ਨਿੱਜੀ ਹਸਪਤਾਲ ਜਲੰਧਰ (7) 70 ਸਾਲਾਂ ਪੁਰਸ਼ ਵਾਸੀ ਟਾਂਡਾ ਦੀ ਮੌਤ ਨਿੱਜੀ ਹਸਪਤਾਲ ਜਲੰਧਰ (8) 65 ਸਾਲਾਂ ਔਰਤ ਵਾਸੀ ਪ੍ਰੀਤ ਨਗਰ ਹੁਸ਼ਿਆਰਪੁਰ ਦੀ ਮੌਤ ਸਿਵਲ ਹਸਪਤਾਲ ਦਸੂਹਾ (9) 67 ਸਾਲਾਂ ਪੁਰਸ਼ ਵਾਸੀ ਸ਼ਾਮਚੌਰਾਸੀ ਦੀ ਮੌਤ ਨਿੱਜੀ ਹਸਪਤਾਲ ਜਲੰਧਰ (10) 77 ਸਾਲਾਂ ਪੁਰਸ਼ ਵਾਸੀ ਧੀਮਾਨਾ ਮੌਤ ਨਿੱਜੀ ਹਸਪਤਾਲ ਜਲੰਧਰ ਵਿਖੇ ਹੋਈ। ਉਹਨਾਂ ਨੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ। ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਂਦੇ ਹੋਏ। ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦਾ ਸਖ਼ਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਆਪਣਾ ਕੋਵਿਡ-19 ਟੀਕਾਕਰਨ ਨਜ਼ਦੀਕੀ ਸਿਹਤ ਸੰਸਥਾਵਾਂ ਤੋਂ ਕਰਵਾਇਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ।
ਇਸ ਮੌਕੇ ਉਹਨਾਂ ਨੇ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੇ ਡਾਕਟਰ, ਨਰਸਾਂ, ਲੈਬ ਟੈਕਨੀਸ਼ਨ ਵਾਰਡ ਸਰਵੈਟ ਤੋਂ ਹੋਰ ਫਰੰਟਲਾਇਨ ਵਰਕਰ ਜੋ 24 ਘੰਟੇ ਮਰੀਜ਼ਾਂ ਦੀ ਸੇਵਾ ਕਰ ਰਹੇ, ਉਹਨਾਂ ਨੂੰ ਪੂਰਾ ਸਹਿਯੋਗ ਦੇਣਗੇ। ਇਸ ਸਬੰਧ ਵਿੱਚ ਅੱਜ ਸਿਵਲ ਹਸਪਤਾਲ ਵਿੱਚ ਲੈਬ ਟੈਕਨੀਸ਼ਨ ਸਤਬੀਰ, ਕਾਜਲ ਸ਼ਰਮਾ, ਗੁਰਪ੍ਰੀਤ ਕੌਰ, ਰੀਤਿਕਾ ਨੇ ਸੈਪਲਿੰਗ ਕੀਤੀ।