97 ਕਿਸਾਨ ਹੋਏ ਠੱਗੀ ਦਾ ਸ਼ਿਕਾਰ, ਧੋਖੇ ਨਾਲ ਪੈਸੇ ਲੈ ਕੇ ਗ਼ਾਇਬ ਹੋਈ ਕੰਪਨੀ

    0
    138

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਭੋਪਾਲ: ਇਕ ਪਾਸੇ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਨਿੱਤ ਦਿਨ ਕਿਸਾਨਾਂ ਨੂੰ ਭਰੋਸੇ ਦੇ ਰਹੀ ਹੈ, ਦੂਜੇ ਪਾਸੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਮਾਮਲੇ ਰੁਕ ਨਹੀਂ ਰਹੇ ਹਨ। ਹੁਣ ਨਵੇਂ ਮਾਮਲੇ ਨੇ ਸਰਕਾਰ ਦੇ ਕੰਨ ਖੜ੍ਹੇ ਕਰ ਦਿੱਤੇ ਹਨ।

    ਦਰਅਸਲ, ਬੈਤੂਲ ਦੇ 97 ਕਿਸਾਨ ਮੁਸੀਬਤ ਵਿੱਚ ਹਨ। ਇੰਦੌਰ ਦੀ ਇਕ ਨਿੱਜੀ ਫਰਮ ਉਨ੍ਹਾਂ ਤੋਂ ਪੈਸੇ ਲੈ ਕੇ ਗ਼ਾਇਬ ਹੋ ਗਈ ਹੈ। ਖੇਤੀਬਾੜੀ ਵਿਭਾਗ ਇਸ ਮਾਮਲੇ ਦੀ ਪੁਸ਼ਟੀ ਕਰ ਰਿਹਾ ਹੈ ਪਰ ਮੰਤਰੀ ਕਮਲ ਪਟੇਲ ਇਸ ਬਾਰੇ ਜਾਣਕਾਰੀ ਤੋਂ ਇਨਕਾਰ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਹੈ ਕਿ ਜੇ ਇਹ ਮਾਮਲਾ ਸੱਚ ਹੈ ਤਾਂ ਕੰਪਨੀ ਦੀ ਜਾਇਦਾਦ ਨੂੰ ਅਟੈਚ ਕਰਕੇ ਭੁਗਤਾਨ ਕੀਤਾ ਜਾਵੇਗਾ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਕੇ.ਪੀ. ਭਗਤ ਨੇ ਵੀ ਇਸ ਮਾਮਲੇ ਵਿੱਚ ਕਾਰਵਾਈ ਦਾ ਭਰੋਸਾ ਦਿੱਤਾ ਹੈ।

    ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੀ ਸਿਫਾਰਸ਼ ’ਤੇ ਇਕ ਕੰਪਨੀ ਨਾਲ ਸਮਝੌਤਾ ਕੀਤਾ। ਸਾਲ 2018 ਵਿਚ ਹੋਏ ਇਸ ਇਕਰਾਰਨਾਮੇ ਦੇ ਅਨੁਸਾਰ ਕਿਸਾਨਾਂ ਨੇ ਪੌਦੇ ਲਗਾਉਣੇ ਸਨ। ਬਿਜਾਈ ਸਮੇਂ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜ਼ਾਰ ਦੀ ਅਦਾਇਗੀ ਕੀਤੀ ਜਾਣੀ ਸੀ।

    ਕਿਸਾਨਾਂ ਨੇ ਦੋ ਏਕੜ ਜ਼ਮੀਨ ਦੇ 40 ਹਜ਼ਾਰ ਰੁਪਏ ਜਮ੍ਹਾ ਕਰਵਾਏ। ਕੰਪਨੀ ਨੇ ਸ਼ੁਰੂਆਤ ਵਿਚ ਪੌਦੇ, ਉਪਜ ਅਤੇ ਤਕਨੀਕੀ ਜਾਣਕਾਰੀ ਬਾਰੇ ਭਰੋਸਾ ਦਿੱਤਾ ਸੀ, ਪਰ ਕਿਸਾਨਾਂ ਨੂੰ ਪੌਦੇ ਨਹੀਂ ਮਿਲੇ, ਤਾਂ ਉਨ੍ਹਾਂ ਨੇ ਪਹਿਲੀ ਵਾਰ 17 ਦਸੰਬਰ 2019 ਨੂੰ ਜ਼ਿਲ੍ਹਾ ਕੁਲੈਕਟਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ, ਪਰ ਕੁੱਝ ਨਹੀਂ ਹੋਇਆ।

    ਸ਼ਿਵਰਾਜ ਦਾ ਦਾਅਵਾ- 2 ਹਜ਼ਾਰ ਹੈਕਟੇਅਰ ਜ਼ਮੀਨ ਮਾਫੀਆ ਤੋਂ ਮੁਕਤ ਕਰਵਾਈ –

    ਦੱਸਣਯੋਗ ਹੈ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੂ-ਮਾਫੀਆ ‘ਤੇ ਕਾਰਵਾਈ ਦਾ ਦਾਅਵਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਭੂ-ਮਾਫੀਆ ਦੇ ਕਬਜ਼ੇ ਵਿਚ ਆਈ 10 ਹਜ਼ਾਰ ਕਰੋੜ ਰੁਪਏ ਦੀ ਲਗਭਗ 2 ਹਜ਼ਾਰ ਹੈਕਟੇਅਰ ਜ਼ਮੀਨ ਰਾਜ ਸਰਕਾਰ ਨੇ ਮੁਕਤ ਕਰ ਦਿੱਤੀ ਹੈ। ਰਾਜ ਵਿਚ ਚਿੱਟ ਫੰਡ ਕੰਪਨੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।

    LEAVE A REPLY

    Please enter your comment!
    Please enter your name here