ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਪ੍ਰਚਾਰ ਅਤੇ ਖ਼ਰਚ ਦਿੱਤੇ 7,25,57,246 ਰੁਪਏ

    0
    148

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰ ਸਰਕਾਰ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਦੇ ‘ਭੁਲੇਖੇ’ ਦੁਰ ਕਰਨ ਲਈ ਕਰੋੜਾਂ ਰੁਪਏ ਖ਼ਰਚ ਦਿੱਤੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੋਕ ਸਭਾ ਵਿਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਨੇ ਕਾਨੂੰਨਾਂ ਬਾਰੇ ਪ੍ਰਚਾਰ ਉਤੇ ਸਤੰਬਰ 2020 ਤੋਂ ਜਨਵਰੀ 2021 ਤੱਕ 7, 25, 57, 246 ਰੁਪਏ ਖ਼ਰਚ ਕੀਤੇ ਗਏ।

    ਖੇਤੀ ਕਾਨੂੰਨਾਂ ਦੇ ਪ੍ਰਚਾਰ ਉੱਤੇ ਖ਼ਰਚਾ –

    ਉਨ੍ਹਾਂ ਨੇ ਦਾਅਵਾ ਕੀਤਾ ਕਿ ਲੋਕਾਂ ਨੂੰ ਖੇਤੀਬਾੜੀ ਕਾਨੂੰਨਾਂ ਦੀ ਸਹੀ ਜਾਣਕਾਰੀ ਮੁਹੱਈਆ ਕਰਾਉਣ ਲਈ ਖ਼ਰਚ ਕੀਤਾ ਗਿਆ ਹੈ।

    ਉਨ੍ਹਾਂ ਨੇ ਕਿਹਾ, ਕਾਨੂੰਨਾਂ ਉੱਤੇ ਅਧਾਰਿਤ ਦੋ ਪ੍ਰਮੋਸ਼ਨਲ ਫਿਲਮਾਂ ਅਤੇ ਤਿੰਨ ਐਜੂਕੇਸ਼ਨ ਫ਼ਿਲਮਾਂ ਵੀ ਬਣੀਆਂ।
    67, 99, 750 ਰੁਪਏ ਫ਼ਿਲਮ ਬਣਾਉਣ ‘ਤੇ ਖ਼ਰਚ ਹੋਏ। ਤੋਮਰ ਨੇ ਕਿਹਾ, 1,50,568 ਰੁਪਏ ਪ੍ਰਿੰਟ ਇਸ਼ਤਿਹਾਰਾਂ ਰਾਹੀਂ ਸਿਰਜਣਾਤਮਕ ਕੰਮਾਂ ਨੂੰ ਉਤਸ਼ਾਹਿਤ ਕਰਨ ਲਈ ਖ਼ਰਚ ਕੀਤੇ ਗਏ ਹਨ।

    ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਖੇਤੀਬਾੜੀ ਕਾਨੂੰਨਾਂ ਨੂੰ ਉਤਸ਼ਾਹਤ ਕਰਨ ‘ਤੇ ਕੁੱਝ ਨਹੀਂ ਖ਼ਰਚਿਆਂ ਗਿਆ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਮਿਸ਼ਨ ਨੇ ਨਿਯਮਤ ਰੂਪ ਵਿਚ ਕੂਟਨੀਤਕ ਕੰਮਾਂ ਅਤੇ ਖੇਤੀਬਾੜੀ ਕਾਨੂੰਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ।

    LEAVE A REPLY

    Please enter your comment!
    Please enter your name here