7ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ !

    0
    127

    ਨਵੀਂ ਦਿੱਲੀ, ਜਨਗਾਥਾ ਟਾਇਮਜ਼ (ਰਵਿੰਦਰ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਵਿਦਿਆਰਥੀਆਂ ਵਿੱਚ ਕ੍ਰਿਟੀਕਲ ਥਿੰਗਕਿੰਗ ਤੇ ਸਮੱਸਿਆ ਸੋਲਵ ਕਰਨ ਦੀ ਯੋਗਤਾ ਨੂੰ ਉਤਸ਼ਾਹਿਤ ਕਰਨ ਲਈ ਗਣਿਤ ਵਿਸ਼ੇ ‘ਤੇ ਪ੍ਰੈਕਟਿਸ ਬੁੱਕ ਲਾਂਚ ਕੀਤੀ ਹੈ। ਇਸ ਕਿਤਾਬ ਦਾ ਨਾਂ ‘Mathematical Literacy: Practice Book For Student’ ਹੈ। ਇਹ ਵਰਕ ਬੁੱਕ 7ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਆਮ ਕਲਾਸਾਂ ਦੇ ਮੁੜ ਸ਼ੁਰੂ ਹੋਣ ਤੱਕ ਗਣਿਤ ਦੀਆਂ ਮੁਸ਼ਕਲਾਂ ਨੂੰ ਅਸਾਨੀ ਨਾਲ ਹੱਲ ਕਰਨ ਵਿੱਚ ਮੱਦਦ ਕਰੇਗੀ।

    ਇਸ ਦੇ ਨਾਲ ਹੀ ਇਸ ਗਣਿਤ ਵਰਕਬੁੱਕ ਬਾਰੇ ਸੀਬੀਐੱਸਈ ਨੇ ਇੱਕ ਬਿਆਨ ‘ਚ ਕਿਹਾ ਕਿ ਇਹ ਇੱਕ ਗਣਿਤ ਦੀ ਵਰਕਬੁੱਕ ਹੈ, ਜਿਸ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਵਿਦਿਆਰਥੀ ਅਧਿਆਪਕਾਂ ਜਾਂ ਮਾਪਿਆਂ ਦੀ ਮੱਦਦ ਤੋਂ ਬਗ਼ੈਰ ਗਣਿਤ ਦੀਆਂ ਸਮੱਸਿਆਵਾਂ ਸਿੱਖ ਸਕਦੇ ਹਨ ਤੇ ਹੱਲ ਕਰਨ ਦੇ ਯੋਗ ਹੋਣਗੇ।

    ਸੀਬੀਐੱਸਈ ਦੀ ਇਹ ਗਣਿਤ ਅਭਿਆਸ ਕਿਤਾਬ ਸੀਬੀਐਸਈ ਦੀ ਵੈਬਸਾਈਟ ਅਤੇ DIKSHA ਪਲੇਟਫਾਰਮ ‘ਤੇ ਵੀ ਉਪਲੱਬਧ ਹੈ। ਇਹ ਵਰਕਬੁੱਕ ਸਿੱਖਿਆ ਮੰਤਰਾਲੇ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ।

    ਸਿੱਖਿਆ ਮੰਤਰਾਲੇ ਨੇ ਇਸ ਵਰਕਬੁੱਕ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਾਂਚ ਕਰਨ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਲਿਖਿਆ, “ਸੀਬੀਐੱਸਈ ਨੇ ਭਾਰਤ ਦੇ ਸਿੱਖਿਆ ਮੰਤਰਾਲੇ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਲਈ ਗਣਿਤ ਅਭਿਆਸ ਕਿਤਾਬ ਦੀ ਸ਼ੁਰੂਆਤ ਕੀਤੀ ਹੈ। 7ਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਇਸ ਕਿਤਾਬ ਦੀ ਵਰਤੋਂ ਮਨੋਰੰਜਕ ਤੇ ਦਿਲਚਸਪ ਢੰਗ ਨਾਲ ਸਿੱਖਣ ਲਈ ਕਰ ਸਕਦੇ ਹਨ।”

    LEAVE A REPLY

    Please enter your comment!
    Please enter your name here