50 ਬਿਸਤਰਿਆਂ ਦੀ ਇਕ ਵਿਸ਼ੇਸ ਵਾਰਡ ਤਿਆਰ ਕੀਤੀ ਜਾਵੇਗੀ: ਅਰੁਣਾ ਚੌਧਰੀ

    0
    146

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸਿਵਲ ਹਸਪਤਾਲ ਦੀ ਕਾਇਆ ਕਲਪ ਕਰਦਿਆਂ ਸਿਹਤ ਮਹਿਕਮੇ ਵਲੋਂ ਆਪਣੇ ਕਿਸਮ ਦਾ ਨਿਵੇਕਲਾ ਉਪਰਾਲਾ ਕਰਦਿਆਂ 50 ਬਿਸਤਰਿਆਂ ਦੀ ਇਕ ਵਿਸ਼ੇਸ ਵਾਰਡ ਤਿਆਰ ਕੀਤਾ ਜਾਵੇਗਾ। ਜਿਸ ਵਿੱਚ ਨਾ ਸਿਰਫ਼ ਕੇਂਦਰੀ ਕ੍ਰਿਤ ਆਕਸੀਜਨ ਸਪਲਾਈ ਅਤੇ ਰੇਡੀਉ ਡਾਇਗਨੋਸਿਟਕ ਸਮੇਤ ਸਾਰੀਆ ਅਧੁਨਿਕ ਸਹੂਲਤਾਂ ਮੌਜੂਦ ਹੋਣਗੀਆ।

    ਇਹ ਜਾਣਕਾਰੀ ਦਿੰਦਿਆਂ ਅਰੁਣਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਨੇ ਦੱਸਿਆ ਕਿ ਸਟੇਟ ਆਫ਼ ਆਰਟ ਟੈਕਨੀਕ ਦੇ ਅਧਾਰਿਤ ਇਸ ਵਾਰਡ ਨਾਲ ਬੱਚਿਆ ਲਈ ਵੱਖਰਾ ਚਿਲਡਰਨ ਅਤੇ ਕੰਨਸਲਟੇਸ਼ਨ ਰੂਮ ਦੀ ਸਹੂਲੀਅਤ ਵੀ ਹੋਵੇਗੀ ਇਸ ਦੇ ਮਰੀਜ਼ਾਂ ਦੀ ਤਿਮਾਰ ਦੀ ਗੱਲ ਵੀ ਹੋਵੇਗੀ। ਇਸ ਵਿੱਚ ਵਿਸੇਸ਼ ਸਹੂਲਤਾਂ ਹੋਣਗੀਆਂ ਮੰਤਰੀ ਹੁਣਾ ਇਹ ਵੀ ਦੱਸਿਆ ਕਿ ਇਸ ਵਾਰਡ ਵਿੱਚ ਅਲਟਰਾ ਸਾਊਡ, ਐਕਸਰੇ, ਪ੍ਰਾਥਨਾ ਰੂਮ ਅਤੇ ਹੋਰ ਅਧੁਨਿਕ, ਲੈਬ ਜਾਂਚ ਤਕਨੀਕ ਦੇ ਆਧਾਰਿਤ ਸੁਵਿਧਾਵਾਂ ਖ਼ਾਸ ਤੌਰ ਤੇ ਮੁਹਈਆ ਕਰਵਾਈਆ ਜਾਣਗੀਆਂ। ਇਸ ਮੌਕੇ ਉਹਨਾਂ ਫਲੂ ਕਾਰਨਰ, ਡਾਇਲਸਿਜ ਰੂਮ, ਤੇ ਜੋ ਆਧੁਨਿਕ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਮੈਡੀਕਲ ਵਾਰਡ ਤੇ ਕੋਰੋਨਾ ਵਾਰਡ ਦਾ ਦੋਰਾ ਕੀਤਾ। ਇਸ ਮੌਕੇ ਉਹਨਾਂ ਵਲੋਂ ਸਿਵਲ ਹਸਪਤਾਲ ਵਿੱਚ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਸੰਸਥਾ ਦੀ ਸਾਫ਼-ਸਫ਼ਾਈ ਤੇ ਸੰਤੁਸ਼ਟੀ ਪ੍ਰਗਟ ਅਤੇ ਸਿਵਲ ਸਰਜਨ ਡਾ. ਜਸਬੀਰ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਕਰੋਨਾ ਮਹਾਂਮਾਰੀ ਦੌਰਾਨ ਕੀਤੇ ਕੰਮਾਂ ਦੀ ਹੌਂਸਲਾ ਅਫਜਾਈ ਕੀਤੀ।

    ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ ਜਸਵਿੰਦਰ ਸਿੰਘ, ਡਾ. ਨਮਿਤਾ ਘਈ, ਡਾ ਸ਼ਿਪਰਾ, ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਜਤਿੰਦਰ ਪਾਲ ਸਿੰਘ, ਮੈਟਰਨ ਹਰਭਜਨ ਕੋਰ ਮਾਸ ਮੀਡੀਆ ਵਿੰਗ ਤੇ ਗੁਰਵਿੰਦਰ ਸ਼ਾਨੇ ਆਦਿ ਵੀ ਹਾਜ਼ਿਰ ਸਨ।

     

    LEAVE A REPLY

    Please enter your comment!
    Please enter your name here