31 ਲੱਖ ਖ਼ਰਚ ਕੇ ਪਤਨੀ ਨੂੰ ਭੇਜਿਆ ਕੈਨੇਡਾ, ਪਹੁੰਚ ਕੇ ਪਤੀ ਨੂੰ ਬੋਲੀ-ਫ਼ੋਨ ਕੀਤਾ ਤਾਂ ਕੇਸ ਕਰਵਾ ਦਿਆਂਗੀ

    0
    135

    ਮੋਗਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਦੇ ਮੋਗਾ ਵਿਚ ਇੱਕ ਨੌਜਵਾਨ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਲਈ 31 ਲੱਖ ਰੁਪਏ ਖ਼ਰਚ ਕੀਤੇ। ਇਹ ਔਰਤ ਤਿੰਨ ਦਿਨਾਂ ਦੀ ਦੁਲਹਨ ਬਣਨ ਤੋਂ ਬਾਅਦ ਕੈਨੇਡਾ ਚਲੀ ਗਈ। ਇਸ ਲੜਕੀ ਦਾ ਰਵੱਈਆ ਕੈਨੇਡਾ ਪਹੁੰਚਦਿਆਂ ਹੀ ਬਦਲ ਗਿਆ। ਦਸ ਦਿਨਾਂ ਬਾਅਦ, ਜਦੋਂ ਉਸ ਦੇ ਪਤੀ ਨੇ ਫ਼ੋਨ ਕੀਤਾ, ਤਾਂ ਜਵਾਬ ਵਿੱਚ ਪਤਨੀ ਨੇ ਕਿਹਾ ਕਿ ਜੇ ਉਸ ਨੇ ਦੁਬਾਰਾ ਫ਼ੋਨ ਕੀਤਾ ਤਾਂ ਉਹ ਉਸ ਵਿਰੁੱਧ ਕੇਸ ਦਰਜ ਕਰਵਾਏਗੀ। ਠੱਗੀ ਦੇ ਇਸ ਮਾਮਲੇ ਵਿੱਚ ਨੌਜਵਾਨ ਵੱਲੋਂ ਪਤਨੀ, ਸੱਸ, ਸਹੁਰਾ ਮਾਮਾ ਸਹੁਰਾ, ਮਾਮੀ ਸੱਸ, ਮਮੇਰੀ ਸਾਲੀ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ।

    ਇਸ ਮਾਮਲੇ ਵਿਚ ਪੀੜਤ ਨੌਜਵਾਨ ਨੇ 11 ਮਾਰਚ 2020 ਨੂੰ ਮੋਗਾ ਦੇ ਥਾਣਾ ਬਧਨੀਕਲਾਂ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 11 ਮਹੀਨਿਆਂ ਬਾਅਦ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਦੇਰ ਨਾਲ ਕੇਸ ਦਰਜ ਕਰਨ ਦੇ ਬਾਅਦ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ, ਜਦਕਿ ਪਤਨੀ ਨੂੰ ਛੱਡ ਕੇ ਸਾਰੇ ਮੁਲਜ਼ਮ ਦੇਸ਼ ਵਿੱਚ ਹਨ। ਪੀੜਤ ਦਵਿੰਦਰ ਸਿੰਘ ਪਿੰਡ ਦੌਧਰ ਸਰਕੀ ਦਾ ਕਹਿਣ ਵਾਲਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਦਾ ਵਿਆਹ ਅਗਸਤ 2018 ਵਿੱਚ ਲੁਧਿਆਣਾ ਦੇ ਮੰਡਿਆਣੀ ਪਿੰਡ ਦੀ ਹਰਜਸ਼ਨਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨਾਲ ਹੋਇਆ ਸੀ।

    ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਦਵਿੰਦਰ ਦੇ ਮਾਸੀ-ਮਾਸੜ ਨੇ ਆਪਣੇ ਪਿੰਡ ਮਡਿਆਣੀ ਦੀ ਹਰਜਸ਼ਨਪ੍ਰੀਤ ਕੌਰ ਬਾਰੇ ਦੱਸਿਆ ਸੀ ਕਿ ਉਹ ਆਈਲੈਟਸ ਪਾਸ ਹੈ ਅਤੇ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਹੈ। ਜੇ ਉਹ ਉਸ ਨਾਲ ਵਿਆਹ ਕਰਵਾਉਂਦਾ ਹੈ, ਤਾਂ ਉਹ ਵੀ ਵਿਦੇਸ਼ ਵਸ ਜਾਵੇਗਾ। ਵਿਦੇਸ਼ ਜਾਣ ਦਾ ਖ਼ਰਚਾ ਉਸ ਨੂੰ ਦੇਣਾ ਪਵੇਗਾ। ਇਸ ‘ਤੇ ਦਵਿੰਦਰ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਲਈ 31 ਲੱਖ ਰੁਪਏ ਖ਼ਰਚ ਕੀਤੇ।

    ਠੱਗੀ ਦਾ ਸ਼ਿਕਾਰ ਹੋਏ ਦਵਿੰਦਰ ਨੇ ਕਿਹਾ ਕਿ ਜਦੋਂ ਉਹ ਆਪਣੇ ਸਹੁਰੇ ਘਰ ਗਿਆ ਤਾਂ ਉਥੇ ਵੀ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਇਸ ਕੇਸ ਵਿੱਚ 11 ਮਹੀਨਿਆਂ ਬਾਅਦ ਪੁਲਿਸ ਨੇ ਹਰਜਸ਼ਨਪ੍ਰੀਤ ਕੌਰ, ਉਸਦੇ ਪਿਤਾ ਸੁਖਵਿੰਦਰ ਸਿੰਘ ਸਣੇ ਹੋਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਕੀਤਾ ਤਾਂ ਕੇਸ ਕਰਵਾ ਦਿਆਂਗੀ

    LEAVE A REPLY

    Please enter your comment!
    Please enter your name here