27 ਨਵੇਂ ਮਰੀਜ਼ ਆਉਣ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 7201, ਕੁੱਲ ਮੌਤਾਂ 268

    0
    140

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 1719 ਨਵੇਂ ਸੈਂਪਲ ਲੈਣ ਨਾਲ ਅਤੇ 1731 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਅਤੇ ਪਾਜ਼ੀਟਿਵ ਮਰੀਜ਼ਾਂ ਦੇ 27 ਨਵੇ ਕੇਸ ਆਉਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 7201 ਹੋ ਗਈ ਹੈ। ਜ਼ਿਲ੍ਹੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 205305 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 197457 ਸੈਂਪਲ ਨੈਗੇਟਿਵ, ਜਦਕਿ 2047 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। 149 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 268 ਹੈ। ਐਕਟਿਵ ਕੇਸਾਂ ਦੀ ਗਿਣਤੀ ਹੈ 225, ਜਦਕਿ ਠੀਕ ਹੋ ਕੇ ਘਰ ਗਏ ਮਰੀਜ਼ਾਂ ਦੀ ਗਿਣਤੀ 6708 ਹਨ।

    ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 27 ਪਾਜ਼ੀਟਿਵ ਕੇਸ ਆਏ ਹਨ। ਹੁਸ਼ਿਆਰਪੁਰ ਸ਼ਹਿਰ 10 ਕੇਸ ਸਬੰਧਿਤ ਹਨ ਜਦ ਕੇ ਬਾਕੀ ਜ਼ਿਲ੍ਹੇ ਦੇ ਸਿਹਤ ਕੇਂਦਰਾਂ ਦੇ 17 ਪਾਜ਼ੀਟਿਵ ਮਰੀਜ਼ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੋਰੋਨਾ ਨਾਲ ਤਿੰਨ ਮੌਤ ਹੋਈਆਂ ਹਨ। (1) 69 ਸਾਲਾਂ ਔਰਤ ਵਾਸੀ ਪੱਸੀ ਕੰਡੀ ਦਸੂਹਾ ਦੀ ਮੌਤ ਘਰ ਵਿੱਚ ਹੀ ਹੈ। (2) 53 ਸਾਲਾਂ ਔਰਤ ਵਾਸੀ ਰਾਧਾ ਸਆਮੀ ਕਲੋਨੀ ਦਸੂਹਾ ਮੌਤ ਨਿੱਜੀ ਹਸਪਤਾਲ ਜਲੰਧਰ ਹੈ। (3) 76 ਸਾਲਾਂ ਔਰਤ ਵਾਸੀ ਅਹੀਆਂ ਪੁਰ ਟਾਂਡਾ ਮੌਤ ਜੋਸੀ ਹਸਪਤਾਲ ਜਲੰਧਰ।

    ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸੈਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

    LEAVE A REPLY

    Please enter your comment!
    Please enter your name here