26 ਮਈ ਨੂੰ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਕਿੱਥੇ-ਕਿੱਥੇ ਦੇਖਿਆ ਜਾ ਸਕੇਗਾ ਤੇ ਸਮਾਂ

    0
    132

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਸਾਲ ਦਾ ਪਹਿਲਾਂ ਚੰਦਰ ਗ੍ਰਹਿਣ 26 ਮਈ ਨੂੰ ਲੱਗੇਗਾ। ਇਹ ਪੂਰਨ ਚੰਦਰ ਗ੍ਰਹਿਣ ਹੈ। ਜਦੋਂ ਵੀ ਸੂਰਜ, ਚੰਦਰਮਾ ਤੇ ਧਰਤੀ ਇਕ ਲਾਈਨ ਵਿਚ ਆਉਂਦੇ ਹਨ ਤਾਂ ਉਸ ਸਥਿਤੀ ਨੂੰ ਚੰਦਰ ਗ੍ਰਹਿਣ ਕਹਿੰਦੇ ਹਨ। ਇਸ ਦੌਰਾਨ ਚੰਦਰਮਾ ਧਰਤੀ ਤੋਂ ਦਿਖਾਈ ਨਹੀਂ ਦਿੰਦਾ। ਅਸਲ ਵਿਚ ਚੰਦਰਮਾ ਕੋਲ ਆਪਣੀ ਰੋਸ਼ਨੀ ਨਹੀਂ ਹੈ। ਉਹ ਸੂਰਜ ਦੇ ਪ੍ਰਕਾਸ਼ ਨੂੰ ਹੀ ਸਾਡੇ ਵੱਲ ਰਿਫਲੈਕਟ ਕਰ ਕੇ ਚਮਕਦਾ ਹੈ। ਜਦੋਂ ਵੀ ਧਰਤੀ ਸੂਰਜ ਤੇ ਚੰਦਰਮਾ ਦੇ ਵਿਚਕਾਰ ਆਉਂਦੀ ਹੈ, ਉਦੋਂ ਧਰਤੀ ਦੀ ਵਜ੍ਹਾ ਨਾਲ ਸੂਰਜ ਦੀ ਰੋਸ਼ਨੀ ਚੰਦਰਮਾ ਤਕ ਨਹੀਂ ਪਹੁੰਚਦੀ ਤੇ ਉਹ ਦਿਖਣਾ ਬੰਦ ਹੋ ਜਾਂਦਾ ਹੈ। ਸਾਲ 2021 ਤੋਂ ਬਾਅਦ ਇਹ ਪਹਿਲਾ ਪੂਰਨ ਚੰਦਰ ਗ੍ਰਹਿਣ ਹੈ। ਇਸ ਨੂੰ ਬਲੱਡ ਮੂਨ ਵੀ ਕਿਹਾ ਜਾਂਦਾ ਹੈ ਕਿਉਂਕਿ ਗ੍ਰਹਿਣ ਵੇਲੇ ਇਹ ਲਾਲ ਤੇ ਸੰਤਰੀ ਰੰਗ ਦਾ ਹੋ ਜਾਂਦਾ ਹੈ। ਔਸਤ ਪੂਰੇ ਚੰਦਰਮਾ ਨਾਲੋਂ ਵੱਡਾ ਚੰਦਰਮਾ ਨਜ਼ਰ ਆਵੇ ਤਾਂ ਉਸ ਨੂੰ ਸੁਪਰਮੂਨ ਕਿਹਾ ਜਾਂਦਾ ਹੈ। 26 ਮਈ ਨੂੰ ਚੰਦਰਮਾ ਇਸ ਸਾਲ ਦਾ ਸਭ ਤੋਂ ਵੱਡੇ ਅਕਾਰ ਦਾ ਹੋਵੇਗਾ।ਭਾਰਤ ‘ਚ ਅੰਸ਼ਕ ਰੂਪ ‘ਚ ਹੀ ਦਿਸੇਗਾ –

    ਆਯੁਸ਼ਮਾਨ ਜੋਤਿਸ਼ ਸਲਾਹਕਾਰ ਸੇਵਾ ਕੇਂਦਰ ਦੇ ਸੰਸਥਾਪਕ ਸਾਹਿਤ ਆਚਾਰੀਆ ਜੋਤਿਰਵਿਦ ਆਚਾਰੀਆ ਚੰਦਨ ਤਿਵਾੜੀ ਨੇ ਦੱਸਿਆ ਕਿ 26 ਮਈ 2021 ਨੂੰ ਲੱਗਣ ਵਾਲਾ ਗ੍ਰਹਿਣ ਭਾਰਤ ‘ਚ ਅੰਸ਼ਕ ਰੂਪ ‘ਚ ਹੀ ਦਿਸੇਗਾ। ਉਹ ਵੀ ਸਿਰਫ਼ ਉੱਤਰੀ-ਪੂਰਬੀ ਸੂਬਿਆਂ ਯਾਨੀ ਤ੍ਰਿਪੁਰਾ, ਮਿਜ਼ੋਰਮ, ਅਸਾਮ, ਪੋਰਟਬਲੇਅਰ, ਮਣੀਪੁਰ, ਮੇਘਾਲਿਆ, ਓਡੀਸ਼ਾ ਤੇ ਪੱਛਮੀ ਬੰਗਾਲ ‘ਚ। ਇਨ੍ਹਾਂ ਸੂਬਿਆਂ ‘ਚ ਦਿਸਣ ਦੀ ਵਜ੍ਹਾ ਇਹ ਹੈ ਕਿ ਇਹ ਸੂਬੇ ਪੂਰਵ ਵਿਚ ਹਨ ਜਿਸ ਦੀ ਵਜ੍ਹਾ ਨਾਲ ਇੱਥੇ ਸੂਰਜ ਚੜ੍ਹਨ ਤੇ ਸੂਰਜ ਡੁੱਬਦਾ ਪਹਿਲਾਂ ਹੈ। ਸੁਭਾਵਿਕ ਰੂਪ ‘ਚ ਚੰਦਰ ਉਦੈ ਵੀ ਪਹਿਲਾਂ ਹੋਵੇਗਾ ਤੇ ਇੱਥੋਂ ਦੇ ਲੋਕ ਇਸ ਚੰਦਰ ਗ੍ਰਹਿਣ ਦੇ ਗਵਾਹ ਬਣ ਸਕਣਗੇ। ਸੁਭਾਵਿਕ ਰੂਪ ‘ਚ ਸੂਤਕ ਤੇ ਹੋਰ ਬੰਦਿਸ਼ਾਂ ਇਨ੍ਹਾਂ ਸੂਬਿਆਂ ਦੇ ਲੋਕਾਂ ਲਈ ਹੋਣਗੀਆਂ। ਇਸ ਲਈ ਇਸ ਨੂੰ ਗ੍ਰਸਤੋਦਿਤ ਖੰਡ ਚੰਦਰ ਗ੍ਰਹਿਣ ਕਿਹਾ ਜਾ ਰਿਹਾ ਹੈ। ਦੇਸ਼ ਦੇ ਬਾਕੀ ਹਿੱਸੇ ਇਸ ਖਗੋਲੀ ਘਟਨਾ ਤੋਂ ਵਾਂਝੇ ਰਹਿ ਜਾਣਗੇ।

    LEAVE A REPLY

    Please enter your comment!
    Please enter your name here