24 ਘੰਟਿਆਂ ’ਚ 1.52 ਲੱਖ ਨਵੇਂ ਕੇਸ, 2.38 ਮਰੀਜ਼ ਹੋਏ ਠੀਕ, 3128 ਦੀ ਮੌਤ

    0
    132

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਦੇਸ਼ ’ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਕਮਜ਼ੋਰ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਸਵੇਰੇ ਅੰਕੜੇ ਜਾਰੀ ਕਰ ਕੇ ਦੱਸਿਆ ਕਿ ਬੀਤੇ 24 ਘੰਟਿਆਂ ’ਚ ਦੇਸ਼ਭਰ ’ਚ ਕੋਰੋਨਾ ਦੇ 1,52,734 ਨਵੇਂ ਕੇਸ ਸਾਹਮਣੇ ਆਏ ਹਨ, ਜਦ ਕਿ 2,38,022 ਮਰੀਜ਼ ਡਿਸਚਾਰਜ ਹੋਏ ਹਨ।

    ਇਕ ਦਿਨ ’ਚ ਮਰਨ ਵਾਲਿਆਂ ਦਾ ਅੰਕੜਾ 3,128 ਰਿਹਾ ਹੈ। ਇਸ ਤਰ੍ਹਾਂ ਦੇਸ਼ ’ਚ ਕੋਰੋਨਾ ਮਹਾਮਾਰੀ ਦੀ ਲਪੇਟ ’ਚ ਆਉਣ ਵਾਲਿਆਂ ਦਾ ਕੁੱਲ ਗਿਣਤੀ 2,80,47,534 ਹੋ ਗਈ ਹੈ। ਇਨ੍ਹਾਂ ’ਚੋਂ 2,56,92,342 ਨੇ ਮਹਾਮਾਰੀ ਨੂੰ ਮਾਤ ਦੇ ਦਿੱਤੀ ਹੈ। ਮਿ੍ਰਤਕਾਂ ਦੀ ਗਿਣਤੀ 3,29,100 ਹੈ। ਅਜੇ 20,26,092 ਐਕਟਿਵ ਕੇਸ ਹਨ। ਇਸ ਤਰ੍ਹਾਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੇਜ਼ੀ ਨਾਲ ਕਮਜ਼ੋਰ ਪੈਣ ਲੱਗੀ ਹੈ। ਲਗਾਤਾਰ ਨਵੇਂ ਮਾਮਲੇ ਘੱਟ ਹੋ ਰਹੇ ਹਨ ਤੇ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ।

    ਰੋਜ਼ਾਨਾ ਇਨਫੈਕਟਿਡ ਦਰ ਪਿਛਲੇ 6 ਦਿਨਾਂ ਤੋਂ 10 ਫ਼ੀਸਦੀ ਤੋਂ ਹੇਠਾ ਬਣੀ ਹੋਈ ਹੈ ਤੇ ਹਫਤਾਵਾਰੀ ਦਰ 10 ਫ਼ੀਸਦੀ ਤੋਂ ਹੇਠਾ ਆ ਗਈ ਹੈ। ਹਾਲਾਂਕਿ ਕੋਰੋਨਾ ਵਾਇਰਸ ਦੇ ਚੱਲਦੇ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ ਤੇ ਇਹ ਅਜੇ ਵੀ ਤਿੰਨ ਹਜ਼ਾਰ ਤੋਂ ਜ਼ਿਆਦਾ ਬਣੀ ਹੋਈ ਹੈ।

    ਕੋਰੋਨਾ ਮਹਾਂਮਾਰੀ ਨਾਲ ਮਹਾਂਰਾਸ਼ਟਰ ’ਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਕਮੀ ਨਹੀਂ ਆ ਰਹੀ। ਐਤਵਾਰ ਰਾਤ ਦੇ ਬੀਤੇ 24 ਘੰਟਿਆਂ ’ਚ ਹੋਈਆਂ 3,110 ਮੌਤਾਂ ’ਚ ਮਹਾਂਰਾਸ਼ਟਰ ’ਚ ਸਭ ਤੋਂ ਜ਼ਿਆਦਾ 814 ਮੌਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਤਾਮਿਲਨਾਡੂ ’ਚ 493, ਉੱਤਰ ਪ੍ਰਦੇਸ਼ ’ਚ 138, ਪੰਜਾਬ ’ਚ 127 ਤੇ ਦਿੱਲੀ ’ਚ 78 ਹੋਰ ਲੋਕਾਂ ਦੀ ਜਾਨ ਗਈ ਹੈ।

     

    LEAVE A REPLY

    Please enter your comment!
    Please enter your name here