204 ਨਵੇਂ ਮਰੀਜ਼ ਆਉਣ ਨਾਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੋਈ 9642, ਕੁੱਲ ਮੌਤਾਂ 388

    0
    137

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਕੋਰੋਨਾ ਕੇਸਾਂ ਦੇ ਵਧਣ ਦਾ ਕਾਰਨ ਲੋਕਾਂ ਦਾ ਸਿਹਤ ਵਿਭਾਗ ਦਿੱਤੀਆ ਗਈਆ ਸਾਵਧਾਨੀਆਂ ਦੀ ਪਾਲਣਾ ਨਾ ਕਰਨਾ ਹੈ। ਸਮੇਂ -ਸਮੇਂ ਸਿਰ ਹੱਥਾਂ ਦੀ ਸਫ਼ਾਈ, ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਲਗਾਉਣਾ, ਸਮਾਜਿਕ ਦੂਰੀ ਤੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਅਸੀਂ ਇਸ ਬਿਮਾਰੀ ਤੇ ਕਾਫ਼ੀ ਹੱਦ ਤੱਕ ਬੱਚ ਸਕਦੇ ਹਾਂ। ਸਿਹਤ ਵਿਭਾਗ ਵਲੋਂ ਵੀ ਇਸ ਬਿਮਾਰੀ ਦੇ ਪ੍ਰਤੀ ਰੋਧਿਕ ਬਚਾਅ ਲਈ ਸਿਹਤ ਕਰਮੀਆਂ, ਫਰੰਟਲਾਇਨ ਵਰਕਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਰਹੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਮਹਾਂਮਾਰੀ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ। ਕੋਵਿਡ ਪ੍ਰੋਟੋਕਾਲ ਵੀ ਪਾਲਣਾ ਕਰਦੇ ਹੋਏ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ।

    ਜ਼ਿਲ੍ਹੇ ਦੀ ਕੋਵਿਡ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਜ਼ਿਲ੍ਹੇ ਅੰਦਰ ਮਾਇਕਰੋ ਕੰਨਟੋਨਮੈਟ ਜੋਨ ਦੀ ਗਿਣਤੀ 18 ਹੋ ਗਈ ਹੈ ਤੇ ਹੋਟ ਸਪਾਟ 27 ਹੋ ਗਏ ਹਨ। 27 ਸਕੂਲਾਂ ਵਿੱਚ ਸੈਪਲਿੰਗ ਕਰਕੇ 1657 ਸੈਂਪਲ ਲਏ ਗਏ ਹਨ ਅਤੇ 95 ਵਿਦਿਆਰਥੀ ਤੇ 11 ਅਧਿਆਪਕ/ ਸਕੂਲ ਦੇ ਸਟਾਫ਼ ਮੈਬਰ ਪਾਜ਼ਿਟਿਵ ਪਾਏ ਗਏ ਹਨ। ਅੱਜ ਜ਼ਿਲ੍ਹੇ ਵਿੱਚ 2754 ਨਵੇਂ ਸੈਂਪਲ ਲਏ ਗਏ ਹਨ ਅਤੇ 3191 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ 204 ਨਵੇਂ ਪਾਜ਼ਿਟਿਵ ਮਰੀਜ਼ ਮਿਲਣ ਨਾਲ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 9642 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜ਼ਿਲ੍ਹੇ ਅੰਦਰ 336540 ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ 324508 ਸੈਂਪਲ ਨੈਗੇਟਿਵ, 4057 ਸੈਂਪਲਾਂ ਦਾ ਰਿਪੋਰਟ ਦਾ ਇੰਤਜ਼ਾਰ ਹੈ ਤੇ 202 ਸੈਂਪਲ ਇਨਵੈਲਡ ਹਨ। ਐਕਟਿਵ ਕੇਸਾਂ ਦੀ ਗਿਣਤੀ 989 ਹੈ ਜਦਕਿ 8607 ਮਰੀਜ਼ ਠੀਕ ਹੋਏ ਹਨ। ਕੁੱਲ ਮੌਤਾਂ ਦੀ ਗਿਣਤੀ 388 ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ 204 ਸੈਂਪਲ ਪਾਜ਼ਿਟਿਵ ਆਏ ਹਨ। ਜਿਨ੍ਹਾਂ ਵਿੱਚ ਸ਼ਹਿਰ ਹੁਸ਼ਿਆਰਪੁਰ 15 ਤੇ 189 ਸੈਂਪਲ ਬਾਕੀ ਸਿਹਤ ਕੇਂਦਰਾਂ ਨਾਲ ਸਬੰਧਿਤ ਹਨ।

    ਇਸ ਮੌਕੇ ਉਹਨਾਂ ਨੇ ਇਹ ਵੀ ਦੱਸਿਆ ਕਿ ਬਾਹਰੇ ਜਿਲਿਆ ਤੋਂ 17 ਮਰੀਜ਼ ਪਾਜ਼ਿਟਿਵ ਆਏ ਹਨ। ਜ਼ਿਲ੍ਹੇ ਵਿੱਚ ਕੋਰੋਨਾ ਨਾਲ 5 ਮੌਤਾਂ ਹੋਈਆਂ ਹਨ। (1) 74 ਸਾਲਾਂ ਔਰਤ ਵਾਸੀ ਗਾਲੋਵਾਲ ਦੀ ਮੌਤ ਜੋਸ਼ੀ ਹਸਪਤਾਲ ਜਲੰਧਰ (2) 91 ਸਾਲਾਂ ਔਰਤ ਵਾਸੀ ਮਹੁੱਲਾ ਖਜੂਰਾਵਾਲਾ ਹੁਸ਼ਿਆਰਪੁਰ ਦੀ ਮੌਤ ਕੈਪੀਟੋਲ ਜਲੰਧਰ। ਉਹਨਾਂ ਨੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਂਦੇ ਹੋਏ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਸਖ਼ਤ ਪਾਲਣਾ ਕੀਤੀ ਜਾਵੇ।

    LEAVE A REPLY

    Please enter your comment!
    Please enter your name here