20 ਅਗਸਤ ਤੋਂ ਆਯੂਸ਼ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ — ਡਾ. ਜਸਬੀਰ

    0
    209

    ਹੁਸ਼ਿਆਰਪੁਰ (ਸ਼ਾਨੇ ) ਪੰਜਾਬ ਦੇ 43 ਲੱਖ ਪਰਿਵਰਾਂ ਲਈ ਮੁੱਫਤ ਸਿਹਤ ਸੁਰੱਖਿਆ ਬੀਮਾਂ ਯੋਜਨਾ ਜਿਲੇ ਦੇ ਸਰਕਾਰੀ ਅਤੇ ਸੂਚੀਬੱਧ ਨਿਜੀ ਹਸਪਤਾਲਾ ਵਿੱਚ 20 ਅਗਸਤ 2019 ਤੋ ਸ਼ੁਰੂ ਹੋਣ ਜਾ ਰਹੀ ਹੈ , ਜਿਸ ਦੇ ਤਹਿਤ ਇਸ ਸਕੀਮਾਂ ਅਧੀਨ ਈ ਕਾਰਡ ਕਾਮਨ ਸਰਵਿਸ ਸੈਟਰਾਂ ਅਤੇ ਮਨਜੂਰ ਸੁਦਾ ਹਸਪਤਾਲਾ ਵਿੱਚ ਬਣਾਉਣ ਦਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ । ਇਸ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਜਸਬੀਰ ਸਿੰਘ ਵਿਸ਼ੇਸ ਮੀਟਿੰਗ ਦੋਰਾਨ ਕੀਤਾ ਉਹਨਾਂ ਦੱਸਿਆ ਕਿ ਇਸ ਯੋਜਨਾ ਅਧੀਨ ਐਸ. ਈ. ਸੀ. ਸੀ. (ਸੈਕ ) ਡੈਟਾ, ਨੀਲੇ ਕਾਰਡ ਧਾਰਕ ਪਰਿਵਾਰ , ਛੋਟੇ ਵਪਾਰੀ , ਕਿਸਾਨ ,ਪਰਿਵਾਰ ਜੇ ਫਾਰਮ ਹੋਲਡਰ , ਕਿਰਤ ਵਿਭਾਗ ਪੰਜਾਬ ਪੰਜੀਕਰਤ ਉਸਾਰੀ ਕਾਮੇ ਸ਼ਾਮਿਲ ਹਨ । ਉਹਨਾਂ ਦੱਸਿਆ ਕਿ ਜਿਲਾ ਹੁਸਿਆਰਪੁਰ ਵਿੱਚ 2ਲੱਖ 15 ਹਜਾਰ ਛੇ ਸੋ ਬੱਤੀ ਪਰਿਵਾਰ ਇਸ ਯੋਜਨਾ ਨਾਲ ਸਬੰਧਿਤ ਹਨ, ਜਿਸ ਵਿੱਚ( ਸੈਕ ) ਐਸ. ਈ. ਸੀ. ਸੀ. ਦੇ 67832ਨੀਲੇ ਕਾਰਡ ਹੋਲਡਰ 129493 ਛੋਟੇ ਵਪਾਰੀ 727 ਬਿੰਲਡਿੰਗ ਉਸਰੀ ਕਾਮੇ 3373 ਅਤੇ ਕਿਸਾਨ 14207 ਪਰਿਵਾਰ ਸ਼ਾਮਿਲ ਹਨ । ਉਹਨਾਂ ਕਿਹਾ ਕੀ ਵੀ ਵਿਆਕਤੀ ਆਪਣਾ ਆਧਾਰ ਕਾਰਡ ਲੇ ਕੇ ਕਾਮਿਨ ਸਰਵਿਸ ਸੈਟਰ , ਜਾਂ ਸਰਕਾਰੀ , ਸੂਚੀ ਬੱਧਹਸਪਤਾਲ ਵਿਖੇ ਜਾ ਕੇ 30 ਰੁਪਏ ਵਿਆਕਤੀ ਦੇ ਹਿਸਾਬ ਨਾਲ ਆਪਣਾ ਇਸ ਯੋਜਨਾ ਅਧੀਨ ਗੋਲਡਨ ਕਾਰਡ ਬਣਾ ਸਕਦੇ ਹਨ । ਇਹ ਸਕੀਮ ਕੈਸ ਲੈਸ ਹੋਵੇਗੀ ਅਤੇ ਇਸ ਵਿੱਚ ਇਕ ਪਰਿਵਾਰ ਦੀ ਸਲਾਨਾ 5 ਲੱਖ ਰੁਪਏ ਦਾ ਸਿਹਤ ਬੀਮਾ ਹੋਵੇਗਾ । ਇਸ ਸਕੀਮ ਤਹਿਤ ਮਰੀਜ ਅਪਾਣਾ ਇਲਾਜ ਟਰਸਰੀ ਪੱਧਰ ਦੇ ਹਸਪਤਾਲਾ ਵਿੱਚ ਕਰਵਾ ਸਕਦੇ ਹਨ । ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਸਕੀਮ ਦੇ ਗੋਲਡਨ ਕਾਰਡ ਜਿਲਾਂ ਹਸਪਤਾਲ , ਸਬ ਡਿਵੀਜਨ ਹਸਪਤਾਲ ਅਤੇ ਸਮੂਹਦਾਇਕ ਸਿਹਤ ਕੇਦਰਾਂ ਵਿਖੇ ਵੀ ਬਣਾਏ ਜਾ ਰਹੇ ਹਨ ।

    LEAVE A REPLY

    Please enter your comment!
    Please enter your name here