2 ਮੌਤਾਂ ਹੋਰ ਹੋਣ ਨਾਲ ਮੌਤਾਂ ਦੀ ਗਿਣਤੀ ਹੋਈ 16, ਤੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੋਈ 539 :

    0
    129

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 452 ਵਿਅਕਤੀਆਂ ਦੇ ਸੈਂਪਲ ਲੈਣ ਜ਼ਿਲ੍ਹੇ ਵਿੱਚ ਕੁੱਲ ਸੈਂਪਲਾਂ ਦੀ ਗਿਣਤੀ 28162 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 26205 ਸੈਂਪਲ ਨੈਗੇਟਿਵ, ਜਦ ਕਿ 1404 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 55 ਸੈਂਪਲ ਇਨਵੈਲਡ ਹਨ। ਐਕਟਿਵ ਕੇਸਾਂ ਦੀ ਗਿਣਤੀ 128 ਹੈ, ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 395 ਹੋ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ, ਕਿ ਅੱਜ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਭਟਰਾਣਾ ਦੀ ਕਮਲਜੀਤ ਕੋਰ 59 ਸਾਲ ਦੀ ਫੋਰਟਿਜ ਮੋਹਾਲੀ ਵਿਖੇ ਮੌਤ ਹੋਣ ਅਤੇ ਰੂਪ ਲਾਲ 72 ਪਿੰਡ ਕੱਤੋਵਾਲ ਦੀ ਮੌਤ ਪਟੇਲ ਹਸਪਤਾਲ ਜਲੰਧਰ ਵਿਖੇ ਕੋਰੋਨਾ ਪਾਜ਼ਿਟਿਵ ਹੋਣ ਕਾਰਨ ਕੁੱਲ ਮੌਤਾਂ ਦੀ ਗਿਣਤੀ 16 ਹੋ ਗਈ ਹੈ ਅਤੇ ਇਸ ਨਾਲ ਜ਼ਿਲ੍ਹੇ ਵਿੱਚ ਕੋਵਿਡ-19 ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 539 ਹੋ ਗਈ ਹੈ।

    ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ 27 ਜੁਲਾਈ ਨੂੰ ਜਤਿੰਦਰ ਸ਼ਰਮਾਂ ਉਮਰ 17 ਸਾਲ ਦੀ ਰਿਪੋਰਟ ਪਾਜ਼ਿਟਿਵ ਆਈ ਸੀ ਉਸ ਨੂੰ ਲੱਭ ਕੇ ਕੋਵਿਡ ਕੇਅਰ ਸੈਂਟਰ ਵਿਖੇ ਇਲਾਜ ਲਈ ਦਾਖ਼ਿਲ ਕਰਵਾ ਦਿੱਤਾ ਹੈ। ਇਹ ਮਰੀਜ਼ ਕੋਕਾ ਕੋਲਾ ਪਲਾਟ ਦੇ ਨਜ਼ਦੀਕ ਕਿਸੇ ਠੇਕੇਦਾਰ ਨਾਲ ਕੰਮ ਕਰ ਰਿਹਾ ਸੀ ਤੇ ਉਸ ਨੇ ਆਪਣਾ ਪਤਾ ਕੋਕਾ ਕੋਲਾ ਪਲਾਂਟ ਲਿਖਾਇਆ ਸੀ, ਜਦ ਕਿ ਮਰੀਜ਼ ਕੋਕਾ ਕੋਲਾ ਪਲਾਟ ਦਾ ਮੁਲਾਜ਼ਮ ਨਹੀਂ ਹੈ। ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫ਼ਤਹਿ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾਂ ਦੀ ਦੂਰੀ, ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਲਗਾਉਣ ਅਤੇ ਸਮੇਂ-ਸਮੇਂ ਸਿਰ ਹੱਥਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਨਾਲ ਅਸੀਂ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ।

    LEAVE A REPLY

    Please enter your comment!
    Please enter your name here