2 ਮਰੀਜ਼ ਹੋਰ ਪਾਜ਼ਿਟਿਵ ਆਉਣ ਨਾਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੋਈ 528

    0
    138

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸਿਆਰਪੁਰ : ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 384 ਵਿਅਕਤੀਆਂ ਦੇ ਸੈਂਪਲ ਲੈਣ ਨਾਲ ਅਤੇ ਲੈਬ ਤੋਂ 23 ਸੈਂਪਲਾਂ ਦੀ ਰਿਪੋਰਟ ਆਉਣ ਤੇ 2 ਪਾਜ਼ਿਟਿਵ ਮਰੀਜ਼ ਹੋਰ ਆਏ ਹਨ ਅਤੇ 1 ਮਰੀਜ਼ ਜਗਦੀਸ਼ ਮਿੱਤਰ 63 ਵਾਸੀ ਮਹਿਲਪੁਰ ਦੀ ਰਿਪੋਰਟ ਪੀ.ਜੀ.ਆਈ. ਚੰਡੀਗੜ੍ਹ ਤੋਂ ਅਤੇ ਦੂਜਾ ਮਰੀਜ਼ਾਂ ਚਰਨ ਸਿੰਘ ਸੈਣੀ 72 ਸਾਲ ਅਸਲਾਮਬਾਦ ਫੋਰਿਟਸ ਮੋਹਾਲੀ ਪਾਜ਼ਿਟਿਵ ਹੋਣ ਨਾਲ ਮਰੀਜ਼ਾਂ ਦੀ ਗਿਣਤੀ 528 ਹੋ ਗਈ ਹੈ। ਜ਼ਿਲ੍ਹੇ ਦੇ ਕੁੱਲ ਸੈਂਪਲਾਂ ਦੀ ਗਿਣਤੀ 27710 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 25542 ਸੈਂਪਲ ਨੈਗੇਟਿਵ, ਜਦ ਕਿ 1623 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ , 55 ਸੈਂਪਲ ਇਨਵੈਲਡ ਹਨ। ਐਕਟਿਵ ਕੇਸਾਂ ਦੀ ਗਿਣਤੀ 149 ਹੈ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 375 ਹੋ ਗਈ ਹੈ।

    ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ, ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾਂ ਦੀ ਦੂਰੀ, ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਲਗਾਉਣ ਅਤੇ ਸਮੇਂ-ਸਮੇਂ ਸਿਰ ਹੱਥਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਨਾਲ ਅਸੀਂ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ।

    LEAVE A REPLY

    Please enter your comment!
    Please enter your name here