ਕੋਰੋਨਾ ਵਲੰਟੀਅਰ ਨਾਲ ਬਦਸਲੂਕੀ ਕਰਨ ਤੇ ਮਾਫ਼ੀ ਮੰਗ ਕੇ ਜਾਨ ਛੁਡਾਈ :

    0
    138

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਪਿਛਲੇ ਦਿਨੀ ਕੋਰੋਨਾ ਮਹਾਂਮਾਰੀ ਵਿੱਚ ਫਰੰਟ ਲਾਇਨ ਤੇ ਲੜਨ ਵਾਲੇ ਕੋਰੋਨਾ ਵਾਰੀਅਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਅਖ਼ਬਾਰਾਂ ਤੇ ਖ਼ਬਰ ਲੱਗਣ ਤੋਂ ਬਾਅਦ ਪੁਲਿਸ ਮਹਿਕਮਾ ਹਰਕਤ ਵਿੱਚ ਆਇਆ ਤੇ ਮਾਡਲ ਟਾਊਨ ਪੁਲਿਸ ਵਲੋਂ, ਰਤਨ ਚੰਦ ਪੁੱਤਰ ਲੋਗੀ ਰਾਮ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੂੰ ਥਾਣੇ ਬੁਲਾਇਆ ਤੇ ਉਸ ਤੋਂ ਪੁੱਛਗਿੱਛ ਕਰਨ ਤੇ ਸਿਹਤ ਵਿਭਾਗ ਦੇ ਮਲਟੀਪਰਪਜ਼ ਗਗਨਦੀਪ ਕੁਮਾਰ, ਨਗਰ ਨਿਗਮ ਤੋਂ ਸੈਨਟਰੀ ਇੰਸਪੈਕਟਰ ਜਨਕ ਰਾਜ ਤੇ ਵਿਪਨ ਕੁਮਾਰ ਤੇ ਡੀਸੀ ਦਫ਼ਤਰ ਵਲੋਂ ਰੱਖੇ ਗਏ ਵਲੰਟੀਅਰ, ਕੋਲੋਂ ਥਾਣੇ ਵਿੱਚ ਮਾਫ਼ੀ ਮੰਗ ਕੇ ਜਾਨ ਛੁਡਾਅ ਲਈ।

    ਇਹ ਸਾਰੀ ਘਟਨਾ ਇਸ ਤਰਾ ਹੋਏ ਸੀ ਰਤਨ ਚੰਦ ਪੁੱਤਰ ਲੋਗੀ ਰਾਮ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਪਹੁੰਚੇ ਤਾਂ ਇਹਨਾਂ ਦੇ ਘਰ ਡੇਂਗੂ ਦਾ ਲਾਰਵਾਂ ਮਿਲਣ ਤੇ ਚਲਾਣ ਕੱਟ ਦਿੱਤਾ। ਰਤਨ ਚੰਦ ਵਲੋਂ ਉਸੇ ਵਕਤ ਮੁਲਾਜਮਾਂ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਚਲਾਣ ਫਾੜ ਕੇ ਕਿਹਾ ਜੋ ਅਸੀਂ ਨਹੀਂ ਦੱਸ ਸਕਦੇ। ਇਸ ਉੱਤੇ ਨਾਲ ਹੀ ਕਿਹਾ ਸਰਕਾਰ ਸਾਡੀ ਹੈ ਰਾਜਨੀਤਕ ਲੋਕਾਂ ਦੀਆ ਧਮਕੀਆਂ ਮਾਰਨੀਆ ਸ਼ੁਰੂ ਕਰ ਦਿੱਤੀਆ, ਤੇ ਸਿਹਤ ਵਿਭਾਗ ਵਲੋਂ ਇਕ ਲਿਖਤੀ ਸ਼ਿਕਾਇਤ ਭੇਜੀ ਤੇ ਪੁਲਿਸ ਵਲੋਂ ਕਾਰਵਾਈ ਨਹੀ ਕੀਤੀ ਜਾ ਰਹੀ ਸੀ ਤੇ ਯੂਨੀਅਨ ਵਲੋਂ ਕੰਮ ਬੰਦ ਕਰਨ ਦਾ ਐਲਾਨ ਕੀਤੀ ਸੀ।

    ਇਸ ਤੇ ਯੂਨੀਅਨ ਤੇ ਸਕੱਤਰ ਬਸੰਤ ਕੁਮਾਰ ਵਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਸੀਂ ਤੁਹਾਡੀ ਸੇਵਾ ਵਿੱਚ ਲੱਗੇ ਹੋਏ ਤੇ ਪੈਰਾਮੈਡੀਕਲ ਵਰਕਰ ਕੋਰੋਨਾ ਦੇ ਵਿੱਚ ਵੀ ਤੁਹਾਡੀ ਸੇਵਾ ਵਿੱਚ ਹਾਜ਼ਿਰ ਹਨ ਤੇ ਸਾਡੀਆਂ ਟੀਮਾਂ ਘਰ ਘਰ ਜਾ ਕੇ ਡੇਂਗੂ ਪ੍ਰਤੀ ਜਾਗਰੂਕ ਕਰਦੀਆਂ ਹਨ ਇਹਨਾਂ ਦਾ ਸਹਿਯੋਗ ਕਰੋ।

    LEAVE A REPLY

    Please enter your comment!
    Please enter your name here