19 ਖਾਪਾਂ ਦੀ ਮਹਾਂਪੰਚਾਇਤ ਵਿਚ 26 ਜਨਵਰੀ ਦੀ ਟਰੈਕਟਰ ਪਰੇਡ ਲਈ ਰੂਟ ਮੈਪ ਤਿਆਰ

    0
    137

    ਹਰਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ 9ਵੇਂ ਦੌਰ ਦੀ ਗੱਲਬਾਤ ਦੇ ਅਸਫ਼ਲ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਵਿੱਚ 19 ਖਾਪਾਂ ਦੀ ਮਹਾਂਪੰਚਾਇਤ ਹੋਈ। ਇਸ ਮਹਾਂਪੰਚਾਇਤ ਵਿੱਚ 26 ਜਨਵਰੀ ਦੇ ਪ੍ਰਸਤਾਵਿਤ ਟਰੈਕਟਰ ਪਰੇਡ ਲਈ ਕਈ ਫ਼ੈਸਲੇ ਲਏ ਗਏ ਸਨ। ਇਹ ਫ਼ੈਸਲਾ ਲਿਆ ਗਿਆ ਕਿ ਪਿੰਡ ਪੱਧਰ ‘ਤੇ 5 ਮੈਂਬਰੀ ਕਮੇਟੀ ਬਣਾਈ ਜਾਵੇਗੀ, ਜੋ ਟਰੈਕਟਰ ਮਾਰਚ ਦਾ ਪ੍ਰਬੰਧ ਵੇਖੇਗੀ।

    ਇਸ ਤੋਂ ਇਲਾਵਾ ਦੋ ਖਾਪਾਂ ਦੀ ਕਮੇਟੀ ਬਣੇਗੀ, ਜੋ ਜੀਂਦ ਤੋਂ ਦਿੱਲੀ ਤੱਕ ਸ਼ਾਂਤੀ ਵਿਵਸਥਾਨ ਕਾਇਮ ਰੱਖਣ ਲਈ ਕੰਮ ਕਰੇਗੀ। ਇਕ ਖਾਪ ਕਮੇਟੀ ਵਿਚ 15 ਅਤੇ ਦੂਸਰੇ ਵਿਚ 25 ਮੈਂਬਰ ਹੋਣਗੇ। ਖਾਪਾਂ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਵਕ ਦਿੱਲੀ ਲਈ ਕੂਚ ਕਰਾਂਗੇ, ਇਸ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

    ਇਸ ਮਹਾਂਪੰਚਾਇਤ ਵਿੱਚ ਖਾਪਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਘਰ ਵਾਪਸੀ ਨਹੀਂ ਹੋਵੇਗੀ। ਕਮੇਟੀਆਂ ਸਥਿਤੀਆਂ ‘ਤੇ ਕਾਬੂ ਪਾਉਣਗੀਆਂ। ਹਰਿਆਣਾ ਦੇ ਜੀਂਦ ਦੇ ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਲਈ ਰੂਟ ਪਲਾਨ ਤਿਆਰ ਕਰ ਦਿੱਤਾ ਹੈ।

    ਕਿਸਾਨਾਂ ਨੇ ਪਿੰਡ ਅਤੇ ਖਾਪ ਮੈਂਬਰਾਂ ਦੀ ਕਮੇਟੀ ਬਣਾਈ ਹੈ, ਜੋ ਪੂਰੇ ਮਾਰਚ ਨੂੰ ਕੰਟਰੋਲ ਕਰੇਗੀ। ਅੱਜ ਜੀਂਦ ਵਿੱਚ ਆਯੋਜਿਤ 19 ਖਾਪਾਂ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਅਸੀਂ ਕੋਈ ਦੰਗਾ-ਫਸਾਦ ਨਹੀਂ ਕਰਾਂਗੇ। ਇਸ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਤਾਂ ਜੋ ਉਹ ਹਰ ਸਥਿਤੀ ਨੂੰ ਨਿਯੰਤਰਿਤ ਕਰ ਸਕਣ।

    ਮਾਜਰਾ ਖਾਪ ਆਗੂ ਨਰਿੰਦਰ ਨੇ ਕਿਹਾ ਕਿ ਅਸੀਂ 5 ਮੈਂਬਰੀ ਪਿੰਡ ਪੱਧਰ ‘ਤੇ ਇਕ ਕਮੇਟੀ ਬਣਾਈ ਹੈ। ਇਸ ਤੋਂ ਇਲਾਵਾ ਦੋ ਖਾਪਾਂ ਦੀ ਕਮੇਟੀ ਬਣਾਈ ਗਈ ਹੈ। ਇਕ ਖਾਪ ਦੀ ਕਮੇਟੀ ਵਿਚ 15 ਮੈਂਬਰ ਅਤੇ ਦੂਸਰੇ 25 ਮੈਂਬਰ ਹੋਣਗੇ। ਇਹ ਮੈਂਬਰ ਸਾਰੇ ਅੰਦੋਲਨ ਨੂੰ ਨਿਯੰਤਰਿਤ ਕਰਨਗੇ।

    ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਕੰਡੇਲਾ ਖਾਪ ਮੈਂਬਰ ਛੱਜੂ ਰਾਮ ਕੰਡੇਲਾ ਨੇ ਦੱਸਿਆ ਕਿ ਕਿਸਾਨ 18 ਜਨਵਰੀ ਨੂੰ ਮਹਿਲਾ ਦਿਵਸ ਮਨਾਉਣਗੇ ਅਤੇ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਜਯੰਤੀ ਵੀ ਮਨਾਉਣਗੇ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲੈਂਦੇ, ਕਿਸਾਨ ਘਰ ਨਹੀਂ ਪਰਤਣਗੇ। ਵੱਡੀ ਗਿਣਤੀ ਵਿੱਚ ਕਿਸਾਨ ਇਸ ਅੰਦੋਲਨ ਅਤੇ ਟਰੈਕਟਰ ਪਰੇਡ ਵਿੱਚ ਸ਼ਮੂਲੀਅਤ ਕਰਨਗੇ।

    LEAVE A REPLY

    Please enter your comment!
    Please enter your name here