17 ਸਤੰਬਰ ਨੂੰ ਸਿੱਖਿਆ ਸਕੱਤਰ ਦਾ ਪੁਤਲਾ ਫੂਕ ਕੇ ਸੰਗਰੂਰ ਜ਼ਿਲ੍ਹੇ ‘ਚ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

    0
    120

    ਸੰਗਰੂਰ, ਜਨਗਾਥਾ ਟਾਇਮਜ਼: (ਰਵਿੰਦਰ)

    ਸੰਗਰੂਰ : ਡੀਟੀਐੱਫ਼ ਸੰਗਰੂਰ ਵੱਲੋਂ ਕੁਲਦੀਪ ਸਿੰਘ ਤੇ ਨਿਰਭੈ ਸਿੰਘ, ਪੰਜਾਬ ਤੇ ਯੂ. ਟੀ. ਮੁਲਜ਼ਮ ਸੰਘਰਸ਼ ਮੋਰਚੇ ਦੇ ਜਿਲ੍ਹਾ ਕਨਵੀਨਰ ਰਘਵੀਰ ਸਿੰਘ ਭਵਾਨੀਗੜ੍ਹ, ਅਧਿਆਪਕ ਆਗੂਆਂ ਦਲਜੀਤ ਸਫੀਪੁਰ, ਸੁਖਵਿੰਦਰ ਗਿਰ, ਵਿਕਰਮਜੀਤ ਸਿੰਘ, ਅਮਨ ਵਿਸ਼ਿਸਟ ਤੇ ਕਰਮਜੀਤ ਨਦਾਮਪੁਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਆਦਰਸ਼ ਸਕੂਲਾਂ (ਪੀ.ਪੀ.ਪੀ. ਮੋਡ) ਦੀਆਂ ਮੈਨੇਜ਼ਮੈਂਟਾਂ ਦੇ ਘਪਲੇ ਉਜਾਗਰ ਕਰਨ ਵਾਲੇ 9 ਅਧਿਆਪਕ ਆਗੂਆਂ ਦੀ ਟਰਮੀਨੇਸ਼ਨ, ਅੰਮ੍ਰਿਤਸਰ ਦੇ ਅਧਿਆਪਕ ਆਗੂਆਂ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ ਅਤੇ ਤਿੰਨ ਹੋਰਨਾਂ ਆਗੂਆਂ ਦੀ ਬੇਵਜਾ ਕੀਤੀ ਮੁਅੱਤਲੀ ਦੀ ਪੈਡਿੰਗ ਜਾਂਚ, ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ ਅਤੇ ਬਲਕਾਰ ਸਿੰਘ ਵਲਟੋਹਾ ਨੂੰ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਦੀ ਸ਼ਹਿ `ਤੇ ਮੰਦਭਾਵਨਾ ਤਹਿਤ ਜਾਰੀ ਬੇ-ਬੁਨਿਆਦ ਚਾਰਜ਼ਸ਼ੀਟਾਂ, ਟ੍ਰੇਨਿੰਗਾਂ ਦਾ ਜਥੇਬੰਦਕ ਸੱਦੇ `ਤੇ ਬਾਇਕਾਟ ਕਰਨ ਵਾਲੇ ਅਧਿਆਪਕਾਂ ਨੂੰ ਜਾਰੀ ਨੋਟਿਸ,ਸਿੱਖਿਆ ਵਿਭਾਗ ਵਿੱਚ 4 ਸਾਲ ਪੂਰੇ ਕਰ ਚੁੱਕੇ ਅਧਿਆਪਕਾਂ ਤੇ ਲੈਕਚਾਰਾਰਾਂ ਦੇ ਚਾਰ ਸਾਲਾਂ ਏ.ਸੀ.ਪੀ. ਇੰਨਕਰੀਮੈਂਟ ਨਾ ਲਗਾਉਣ, ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ ਰੋਗੀ ਬਣਾ ਰਹੀ ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦੇ ਜ਼ਬਰੀ ਬਦਲ ਵਜੋਂ ਪੇਸ਼ ਕਰਨ ਦੇ ਵਿਰੋਧ ਵਿੱਚ ਵਿਚਾਰ ਰੱਖਣ ਵਾਲੇ ਲੁਧਿਆਣਾ ਜਿਲ੍ਹੇ ਦੇ ਅਧਿਆਪਕ ਨੂੰ ਧੱਕੇ ਨਾਲ ਮੁਅੱਤਲ ਕਰਨ, 8886 ਅਧਿਆਪਕਾਂ ਦੀ ਤਨਖ਼ਾਹ ਕਟੌਤੀ ਦੇ ਫ਼ੈਸਲੇ ਨੂੰ ਜ਼ਬਰੀ ਲਾਗੂ ਕਰਵਾਉਣ ਲਈ ਵਿਕਟੇਮਾਇਜ ਕੀਤੇ ਕਈ ਅਧਿਆਪਕਾਂ ਨੂੰ ਪਿੱਤਰੀ ਸਟੇਸ਼ਨਾਂ `ਤੇ ਮੁੜ ਹਾਜਰ ਨਾ ਕਰਵਾਉਣ ਅਤੇ 8886 ਤੇ 5178 ਅਧਿਆਪਕਾਂ ਦੇ ਪੱਖਪਾਤੀ ਢੰਗ ਨਾਲ ਪੈਡਿੰਗ ਰੈਗੂਲਰ ਆਰਡਰ ਰੋਕਣ ਦੇ ਮਾਮਲਿਆਂ ਦਾ ਸਿੱਖਿਆ ਸਕੱਤਰ ਵਲੋਂ ਬਣਦਾ ਹੱਲ ਨਹੀਂ ਕੀਤਾ ਜਾ ਰਿਹਾ।

    ਇਸ ਸੰਬੰਧੀ ਅਧਿਆਪਕ ਜੱਥੇਬੰਦੀਆਂ ਵੱਲੋਂ ਚਾਰ ਮੰਤਰੀਆਂ ਦੀ ਸਬ ਕਮੇਟੀ ਨਾਲ ਹੋਈ ਮੀਟਿੰਗ ਵਿੱਚ ਸੰਘਰਸ਼ ਦੌਰਾਨ ਅਧਿਆਪਕਾਂ ਦੀਆਂ ਕੀਤੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ ਦੇ ਹੋਏ ਫ਼ੈਸਲੇ ਦੇ ਬਾਵਜੂਦ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਨ੍ਹਾਂ ਨੂੰ ਜਾਣ-ਬੁੱਝ ਕੇ ਲਮਕਾਇਆ ਜਾ ਰਿਹਾ ਹੈ। ਸਿੱਖਿਆ ਸਕੱਤਰ ਦੇ ਵਿਕਟੇਮਾਈਜੇਸ਼ਨਾਂ ਰੱਦ ਕਰਨ ਵਿੱਚ ਰੁਕਾਵਟ ਬਣਨ, ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਅੜਚਣਾਂ ਪਾਉਣ, ਜ਼ਿਲ੍ਹਾ ਅਧਿਕਾਰੀਆਂ ਦੇ ਸਮਾਂਤਰ ਖੜ੍ਹੀਆਂ ਕੀਤੀਆਂ ਗਈਆਂ ਟੀਮਾਂ ਨੂੰ ਆਪ-ਹੁਦਰੀਆਂ ਕਰਨ ਦੀਆਂ ਖੁੱਲ੍ਹਾਂ ਦੇਣ,

    ਸਰਕਾਰੀ ਢਾਂਚੇ ਦੇ ਸਮਾਨੰਤਰ ਗੈਰ ਸੰਵਿਧਾਨਿਕ ਢਾਂਚਾ ਉਸਾਰ ਕੇ ਨਿੱਤ ਦਿਨ ਝੂਠੇ ਤੇ ਡੰਮੀਂ ਅੰਕੜੇ ਇਕੱਠੇ ਕਰਵਾ ਕੇੇ ਸਿੱਖਿਆ ਦੇ ਜੜ੍ਹੀਂ ਤੇਲ ਦੇਣ, ਓ.ਡੀ.ਐੱਲ. ਦਾ ਮਾਮਲਾ ਨਾ ਹੱਲ ਕਰਨ, ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਅੜਿੱਕੇ ਖੜੇ ਕਰਨ, ਬੇਮੌਕਾ ਅਤੇ ਬੇਲੋੜੀਆਂ ਆਨ ਲਾਈਨ ਮੀਟਿੰਗਾਂ ਰਾਹੀਂ ਅਧਿਆਪਕਾਂ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਅਤੇ 100% ਆਨਲਾਈਨ ਪ੍ਰੀਖਿਆਵਾਂ ਦਾ ਡਰਾਮਾ ਰਚਣ ਖ਼ਿਲਾਫ਼ 17 ਸਤੰਬਰ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ ਸੰਗਰੂਰ ਵੱਲੋਂ ਸਿੱਖਿਆ ਸਕੱਤਰ ਦਾ ਪੁਤਲਾ ਫੂਕ ਕੇ ਜ਼ਿਲ੍ਹੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੇਟ ਕਮੇਟੀ ਮੈਬਰ ਮੇਘ ਰਾਜ, ਯਾਦਵਿੰਦਰ ਧੂਰੀ, ਗੁਰਦੀਪ ਚੀਮਾ, ਗੌਰਵ ਘੁਮਾਣ, ਸੁਖਵਿੰਦਰ ਸੁੱਖ, ਗੁਰਦੀਪ ਚੀਮਾ, ਸੁਖਪਾਲ ਸਫੀਪੁਰ, ਮਨੋਜ ਲਹਿਰਾ ਆਦਿ ਹਾਜ਼ਰ ਸਨ।

    LEAVE A REPLY

    Please enter your comment!
    Please enter your name here