16 ਮਈ ਤੱਕ ਵਧਾਇਆ ਜਾ ਸਕਦਾ ਹੈ ਲਾਕਡਾਊਨ, ਰਾਜਾਂ ਨੇ ਦਿੱਤੇ ਸੰਕੇਤ !

    0
    133

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾਵਾਇਰਸ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਮਈ ਤੱਕ ਲਾਕਡਾਊਨ ਦਾ ਐਲਾਨ ਕੀਤਾ ਹੈ। ਲਾਕਡਾਊਨ ਦਾ ਅਸਰ ਹੁਣ ਦਿੱਸਣ ਵੀ ਲੱਗਿਆ ਹੈ। ਕੋਰੋਨਾ ਦੀ ਰਫ਼ਤਾਰ ਹੌਲੀ ਹੌਲੀ ਘੱਟ ਹੁੰਦੀ ਦਿਖਾਈ ਦੇ ਰਹੀ ਹੈ।

    ਅਜਿਹੇ ਵਿਚ ਕਈ ਸੂਬਿਆ ਨੇ 3 ਮਈ ਤੋਂ ਬਾਅਦ ਵੀ ਲਾਕਡਾਊਨ ਨੂੰ ਵਧਾਉਣ ਦੀ ਗੱਲ ਕਹੀ ਹੈ। ਕੋਰੋਨਾ ਉੱਤੇ ਦਿੱਲੀ ਸਰਕਾਰ ਦੀ ਬਣੀ ਕਮੇਟੀ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜੇਕਰ ਵਾਇਰਸ ਨੂੰ ਪੂਰੀ ਤਰ੍ਹਾਂ ਨਾਲ ਹਰਾਉਣਾ ਹੈ ਤਾਂ ਰਾਜਧਾਨੀ ਵਿਚ 16 ਮਈ ਤੱਕ ਲਾਕਡਾਊਨ ਨੂੰ ਵਧਾਉਣ ਦੀ ਜ਼ਰੂਰਤ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਦੀ ਰਫ਼ਤਾਰ ਉੱਤੇ ਹੁਣ ਬਰੇਕ ਲੱਗਦੀ ਦਿਖਾਈ ਦੇਣ ਲੱਗੀ ਹੈ। ਇਹੀ ਕਾਰਨ ਹੈ ਕਿ ਮਹਾਰਾਸ਼ਟਰ, ਮੱਧ-ਪ੍ਰਦੇਸ਼, ਪੰਜਾਬ, ਪੱਛਮੀ ਬੰਗਾਲ ਅਤੇ ਉੜੀਸਾ ਨੇ ਲਾਕਡਾਊਨ ਨੂੰ ਅੱਗੇ ਵਧਾਉਣ ਦੀ ਗੱਲ ਕਹੀ ਹੈ। ਉੱਥੇ ਹੀ 6 ਰਾਜਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਨ ਕਰਾਂਗੇ।

    ਇਹਨਾਂ ਰਾਜਾਂ ਵਿਚ ਆਂਧਰਾ ਪ੍ਰਦੇਸ਼, ਹਰਿਆਣਾ, ਕਰਨਾਟਕ, ਤਾਮਿਲਨਾਡੂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਸ਼ਾਮਿਲ ਹੈ। ਆਸਾਮ, ਕੇਰਲ ਅਤੇ ਬਿਹਾਰ ਨੇ ਇਸ ਬਾਰੇ ਹੁਣ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਹਨਾਂ ਰਾਜਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਰਾਜਾਂ ਦੇ ਮੰਤਰੀਆਂ ਨਾਲ ਗੱਲਬਾਤ ਕਰ ਕੇ ਹੀ ਬਾਅਦ ਵਿਚ ਕੋਈ ਫ਼ੈਸਲਾ ਲੈਣਗੇ। ਕੋਰੋਨਾ ਦੇ ਵਧਦੇ ਮਾਮਲੇ ਨੂੰ ਵੇਖਦੇ ਹੋਏ ਤੇਲੰਗਾਨਾ ਸਰਕਾਰ ਨੇ ਪਹਿਲਾਂ ਹੀ ਲਾਕਡਾਊਨ ਨੂੰ 7 ਮਈ ਤੱਕ ਵਧਾ ਰੱਖਿਆ ਹੈ।

    ਰਾਜ ਸਰਕਾਰ ਨੇ ਸਾਫ਼ ਕੀਤਾ ਹੈ ਕਿ ਉਹ ਲਾਕਡਾਊਨ ਨੂੰ ਅੱਗੇ ਵੀ ਵਧਾ ਸਕਦੀ ਹੈ, ਪਰ ਇਸ ਦਾ ਫ਼ੈਸਲਾ 5 ਮਈ ਨੂੰ ਬੈਠਕ ਦੇ ਬਾਅਦ ਲਿਆ ਜਾਵੇਗਾ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵੀ ਲਾਕਡਾਊਨ ਨੂੰ ਅੱਗੇ ਵਧਾਏ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਹਾਂਰਾਸ਼ਟਰ ਵਿੱਚ 92 ਫ਼ੀਸਦੀ ਕੋਰੋਨਾ ਮਰੀਜ਼ ਮੁੰਬਈ ਅਤੇ ਪੁਣੇ ਤੋਂ ਹਨ। ਅਜਿਹੇ ਵਿੱਚ ਕੰਟੇਨਮੇਂਟ ਜ਼ੋਨ ਅਤੇ ਹਾਟਸਪਾਟ ਵਾਲੇ ਇਲਾਕਿਆਂ ਵਿੱਚ ਲੌਕਡਾਉਨ ਨੂੰ 18 ਮਈ ਤੱਕ ਲਈ ਵਧਾ ਦਿੱਤਾ ਜਾਣਾ ਚਾਹੀਦਾ ਹੈ।

    ਪੰਜਾਬ, ਓੜੀਸਾ ਅਤੇ ਪੱਛਮ ਬੰਗਾਲ ਵਿੱਚ 3 ਮਈ ਦੇ ਬਾਅਦ ਵੀ ਲਾਕਡਾਊਨ ਲਗਾਇਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਲਾਕਡਾਊਨ, ਰਾਜਾਂ ਦੇ ਉਨ੍ਹਾਂ ਸਥਾਨਾਂ ਉੱਤੇ ਵਧਾਇਆ ਜਾਵੇਗਾ ਜੋ ਹਾਟਸਪਾਟ ਵਿਚ ਆਉਂਦੇ ਹਨ। ਇਸੇ ਤਰ੍ਹਾਂ ਪੰਜਾਬ ਨੇ ਵੀ ਕਿਹਾ ਕਿ ਉਹ ਪੂਰੇ ਰਾਜ ਵਿਚੋਂ ਲਾਕਡਾਊਨ ਨੂੰ ਪੂਰੀ ਤਰ੍ਹਾਂ ਤੋਂ ਖ਼ਤਮ ਨਹੀਂ ਕਰੇਗਾ।

     

    LEAVE A REPLY

    Please enter your comment!
    Please enter your name here