ਮਰੀਜ਼ ਨੂੰ ਬਚਾਉਣ ਲਈ ਡਾਕਟਰਾਂ ਨੇ ਟੀਕਿਆਂ ਨਾਲ ਚੜ੍ਹਾਈ 15 ਕੈਨ ਬੀਅਰਮਰੀਜ਼ ਨੂੰ ਬਚਾਉਣ ਲਈ ਡਾਕਟਰਾਂ ਨੇ ਟੀਕਿਆਂ ਨਾਲ ਚੜ੍ਹਾਈ 15 ਕੈਨ ਬੀਅਰ

  0
  161

  ਵਿਅਤਨਾਮ (ਜਨਗਾਥਾ ਟਾਈਮਜ਼ ਨਿਊਜ਼ ਡੈਸਕ ) ਸ਼ਾਇਦ ਹੀ ਤੁਸੀਂ ਸੁਣਿਆ ਹੋਏ ਕਿ ਸ਼ਰਾਬ ਨਾਲ ਕਿਸੇ ਦੀ ਜਾਨ ਵੀ ਬਚਾਈ ਜਾ ਸਕਦੀ ਹੈ। ਹਾਲ ਹੀ ਵਿੱਚ ਇੱਕ ਸ਼ਖ਼ਸ ਨੂੰ ਸ਼ਰਾਬ ਦੇ ਟੀਕੇ ਲਾ ਕੇ ਉਸ ਦੀ ਜਾਨ ਬਚਾਈ ਗਈ ਹੈ।ਇਸ ਮਰੀਜ਼ ਦੇ ਢਿੱਡ ਵਿੱਚ ਡਾਕਟਰਾਂ ਨੇ 5 ਲੀਟਰ ਬੀਅਰ ਪਾਈ ਤਾਂ ਕਿ ਉਸ ਨੂੰ ਜਾਨਲੇਵਾ ਸ਼ਰਾਬ ਦੇ ਜ਼ਹਿਰ ਤੋਂ ਬਚਾਇਆ ਜਾ ਸਕੇ।

  ਮਾਮਲਾ ਵਿਅਤਨਾਮ ਦਾ ਹੈ। 48 ਸਾਲਾ ਗੁਏਨ ਵਾਨਨਹਾਟ ਨਾਂ ਦੇ ਵਿਅਕਤੀ ਨੂੰ ਕਵਾਂਗ ਤ੍ਰਿ ਦੇ ਸੈਂਟਰਲ ਵਿਅਤਨਾਮ ਪ੍ਰਾਂਤ ਦੇ ਇੱਕ ਜਨਰਲ ਹਸਪਤਾਲ ਵਿੱਚ ਬੀਅਰ ਦੇ 15 ਕੈਨ ਚੜ੍ਹਾਏ ਗਏ। ਗੁਏਨ ਦਾ ਬਲੱਡ ਮੀਥੇਨਾਲ ਪੱਧਰ ਆਮ ਨਾਲੋਂ 1119 ਗੁਣਾ ਜ਼ਿਆਦਾ ਹੋ ਗਿਆ ਸੀ।

  ਡਾਕਟਰਾਂ ਮੁਤਾਬਕ ਸ਼ਰਾਬ ਵਿੱਚ ਮੀਥੇਨਾਲ ਤੇ ਈਥੇਨਾਲ ਦੋ ਮੁੱਖ ਤੱਤ ਹੁੰਦੇ ਹਨ। ਜਦੋਂ ਇਨਸਾਨ ਸ਼ਰਾਬ ਪੀਂਦਾ ਹੈ ਤਾਂ ਲਿਵਰ ਵਿੱਚ ਈਥੇਨਾਲ ਵਧ ਜਾਂਦਾ ਹੈ।

  ਇਸ ਮਰੀਜ਼ ਦੇ ਲਿਵਰ ਵਿੱਚ ਈਥੇਨਾਲ ਦੀ ਲੈਵਲ ਬਹੁਤ ਜ਼ਿਆਦਾ ਹੋ ਗਿਆ ਸੀ। ਡਾਕਟਰਾਂ ਨੇ ਉਸ ਨੂੰ ਬਚਾਉਣ ਲਈ ਐਲਕੋਹਲ ਦਿੱਤੀ ਤਾਂ ਕਿ ਉਸ ਦੇ ਸਰੀਰ ਵਿੱਚੋਂ ਮੀਥੇਨਾਲ ਦਾ ਪੱਧਰ ਘੱਟ ਕੀਤਾ ਜਾ ਸਕੇ। ਡਾ. ਲੈਮ ਮੁਤਾਬਕ ਜਦੋਂ ਮਰੀਜ਼ ਨੂੰ ਹਰ ਘੰਟੇ ਬਾਅਦ ਬੀਅਰ ਦਿੱਤੀ ਜਾਂਦੀ ਸੀ ਤਾਂ ਇਹ ਵੀ ਜਾਂਚ ਕੀਤੀ ਜਾਂਦੀ ਸੀ ਕਿ ਉਹ ਸੁਚੇਤ ਰਹੇ।

  ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਮੇਂ ਤਾਂ ਗੁਏਨ ਪੂਰੀ ਤਰ੍ਹਾਂ ਬੇਹੋਸ਼ ਹੋ ਗਿਆ ਸੀ।