ਫ਼ਿਰ ਇੱਕ ਕੋਰੋਨਾ ਪਾਜ਼ੀਟਿਵ ਡਾਕਟਰ ਨੇ ਕੀਤੀ ਗ਼ਲਤੀ, ਪਰਚਾ ਦਰਜ

    0
    119

    ਮੁਕਤਸਰ ਸਾਹਿਬ, ਜਨਗਾਥਾ ਟਾਇਮਜ਼: (ਰਵਿੰਦਰ)

    ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਫ਼ਿਰ ਇੱਕ ਡਾਕਟਰ ਵੱਲੋਂ ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਮਰੀਜ਼ਾਂ ਦਾ ਚੈਕਅਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਇਤਲਾਹ ਤੋਂ ਬਾਅਦ ਥਾਣਾ ਲੱਖੇਵਾਲੀ ਪੁਲਿਸ ਨੇ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਖੁੰਡੇ ਹਲਾਲ ਵਿਖੇ ਆਰ.ਐਮ.ਪੀ ਡਾਕਟਰ ਤਰਸ਼ਪਿੰਦਰਪਾਲ ਸਿੰਘ, ਜੋ ਖ਼ੁਦ ਕੋਰੋਨਾ ਪਾਜ਼ੀਟਿਵ ਸੀ ਤੇ ਕਲੀਨਿਕ ’ਤੇ ਮਰੀਜ਼ਾਂ ਦਾ ਚੈਕਅਪ ਕਰ ਰਿਹਾ ਸੀ, ਜਿਸਦੀ ਸੂਚਨਾ ਪੁਲਿਸ ਨੂੰ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਡਾਕਟਰ ਖ਼ਿਲਾਫ਼ ਧਾਰਾ 188, 269, 270 ਤੇ 271 ਤਹਿਤ ਮਾਮਲਾ ਦਰਜ ਕਰ ਲਿਆ ਹੈ।

    ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਸਰਕਾਰੀ ਡਾਕਟਰ, ਜੋ ਕੋਰੋਨਾ ਪਾਜ਼ੀਟਿਵ ਸੀ, ਸ਼ਹਿਰ ਦੇ ਇੱਕ ਨਿੱਜੀ ਕਲੀਨਿਕ ’ਚ ਮਰੀਜ਼ਾਂ ਦਾ ਚੈਕਅਪ ਕਰਦਾ ਪਾਇਆ ਗਿਆ ਸੀ।

    LEAVE A REPLY

    Please enter your comment!
    Please enter your name here