“ਫ਼ਸਲਾਂ ਦੀ ਹੋਵੇਗੀ ਢੋਆ-ਢੁਆਈ, ਪੁਲਿਸ ਕਰੇਗੀ ਅਗਵਾਈ” ਮੁਹਿੰਮ ਸ਼ੁਰੂ !

    0
    137

    ਮਾਨਸਾ, ਜਨਗਾਥਾ ਟਾਇਮਜ਼ : (ਸਿਮਰਨ)

    ਮਾਨਸਾ : ਮਾਨਸਾ ਜ਼ਿਲ੍ਹੇ ’ਚ ਸਬਜ਼ੀਆਂ ਦੀ ਕਗਾਸ਼ਤ ਕਰਨ ਵਲਿਆਂ ਲਈ ਮਾਨਸਾ ਪੁਲਿਸ ਨੇ ਠੰਢੀ ਹਵਾ ਦਾ ਬੁੱਲਾ ਲਿਆਂਦਾ ਹੈ। ਇੰਨ੍ਹਾਂ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਬਾਹਰੀ ਸੂਬਿਆਂ ਨੂੰ ਸਬਜ਼ੀ ਭੇਜਣ ਲਈ ਪਾਸ ਦਿੱਤੇ ਹਨ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਦੇ ਗੱਲ ਧਿਆਨ ’ਚ ਆਈ ਤਾਂ ਉਹ ਮੌਕੇ ਤੇ ਪਹੁੰਚ ਗਏ ਅਤੇ ਕਿਸਾਨਾਂ ਨਾਂਲ ਗੱਲਬਾਤ ਕੀਤੀ। ਕਿਸਾਨਾਂ ਨੇ ਦੱਸਿਆ ਕਿ ਉਹਨਾਂ ਵੱਲੋੋਂ ਸ਼ਿਮਲਾ ਮਿਰਚ, ਕੱਦੂ, ਤੋੋਰੀਆਂ, ਖੀਰੇ ਅਤੇ ਸਟਰਾਅਬਰੀ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਹਨਾਂ ਦੀਆ ਸਬਜ਼ੀਆਂ ਜ਼ਿਲ੍ਹਾ ਮਾਨਸਾ ਅਤੇ ਨਾਲ ਦੇ ਦੂਸਰੇ ਜ਼ਿਲਿਆਂ ਦੀਆਂ ਮੰਡੀਆਂ ਤੋੋਂ ਇਲਾਵਾ ਜ਼ਿਆਦਾਤਰ ਦੂਸਰੇ ਰਾਜਾਂ ਆਗਰਾ, ਦਿੱਲੀ ਆਦਿ ਵਿਖੇ ਸਪਲਾਈ ਕੀਤੀ ਜਾਂਦੀ ਹੈ। ਕਿਸਾਨਾਂ ਨੈ ਦੱਸਿਆ ਕਿ ਉਹਨਾਂ ਨੂੰ ਗੱਡੀਆਂ ਤੋਂ ਇਲਾਵਾ ਸਬਜੀਆਂ ਲਈ ਰੇਹ/ਸਪਰੇਅ ਲਿਆਉਣ ਲਈ ਮਾਨਸਾ ਵਿਖੇ ਜਾਣ ਲਈ ਵੀ ਪਾਸ ਦੀ ਜ਼ਰੂਰਤ ਹੈ। ਸਬਜ਼ੀਆਂ ਦੀ ਕਾਸ਼ਤ ਕਰਨ ਅਤੇ ਤੋੜਨ ਲਈ ਲੇਬਰ ਵੀ ਨਾਲ ਦੇ ਪਿੰਡਾਂ ਤੋੋਂ ਲਿਆਉਣ ਅਤੇ ਵਾਪਸ ਛੱਡਣ ਲਈ ਲਾਕਡਾਊਨ ਹੋੋਣ ਕਰਕੇ ਦਿੱਕਤ ਪੇਸ਼ ਆਉਂਦੀ ਹੈ।

    ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋੋਂ ਵਿਲੇਜ ਪੁਲਿਸ ਅਫ਼ਸਰ, ਪਿੰਡ ਤੇ ਵਾਰਡਵਾਈਜ਼ ਕਮੇਟੀਆਂ ਰਾਹੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਪਿੰਡ ਭੈਣੀਬਾਘਾ ਵਿਖੇ ਵੱਖ-ਵੱਖ ਕਿਸਾਨਾਂ ਵੱਲੋੋਂ ਕਰੀਬ 350 ਏਕੜ ਵਿੱਚ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ ਹੈ। ਉਨਾਂ ਕਿਹਾ ਕਿ ਕਰਫ਼ਿਊ ਲੱਗਣ ਕਰਕੇ ਸਬਜ਼ੀਆਂ ਦੀ ਸਪਲਾਈ ਬਾਹਰਲੇ ਸਟੇਟਾਂ ਨੂੰ ਨਾ ਭੇਜੇ ਜਾਣ ਕਾਰਨ ਸਬਜ਼ੀਆਂ ਖੇਤਾਂ ਵਿੱਚ ਹੀ ਖ਼ਰਾਬ ਹੋ ਰਹੀਆ ਹਨ।

    ਐਸ.ਐਸ.ਪੀ. ਨੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਅਤੇ ਦਿੱਕਤਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ । ਐਸ.ਐਸ.ਪੀ. ਨੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਨੇ ਕਰਫ਼ਿਊ ਦੌੌਰਾਨ ਆਮ ਲੋਕਾਂ ਦੀ ਵੱਧ ਤੋੋਂ ਵੱਧ ਸਹਾਇਤਾਂ ਕਰਨ ਲਈ ਹਦਾਇਤਾਂ ਦਿੱਤੀਆਂ ਹਨ। ਉਨਾਂ ਦੱਸਿਆ ਕਿ ਪ੍ਰਸਾਸ਼ਨ ਵੱਲੋੋਂ ਵੀ ਪਬਲਿਕ ਨੂੰ ਘਰਾਂ ਅੰਦਰ ਰਹਿ ਕੇ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਯਤਨ ਕੀਤੇ ਜਾ ਰਹੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਘੱਟ ਤੋੋਂ ਘੱਟ ਮੂਵਮੈਂਟ ਕੀਤੀ ਜਾਵੇ ਅਤੇ ਖ਼ੁਦ ਕੰਮ ਕਰਕੇ ਲੋੋੜ ਅਨੁਸਾਰ ਹੀ ਸੁਚੱਜੇ ਢੰਗ ਨਾਲ ਲੇਬਰ ਵੀ ਵਰਤੋੋਂ ਕੀਤੀ ਜਾਵ। ਹਰੇਕ ਵਿਅਕਤੀ ਜਾਂ ਹਰੇਕ ਛੋੋਟੇ ਵਹੀਕਲ ਨੂੰ ਪਾਸ ਮੁਹੱਈਆ ਕਰਨ ਨਾਲ ਇਸ ਵਾਇਰਸ ਨੂੰ ਰੋੋਕਣ ਦੀ ਬਜਾਏ ਇਸਦੇ ਅੱਗੇ ਫੈਲਣ ਵਿੱਚ ਹੋੋਰ ਮੱਦਦ ਮਿਲੇਗੀ।

    ਕਿਸਾਨ ਸਬਜ਼ੀਆਂ ਦੀ ਢੋੋਆ-ਢੁਆਈ ਲਈ ਵੱਡੀਆ ਗੱਡੀਆ (ਕੈਂਟਰ ਵਗੈਰਾ) ਦਾ ਪ੍ਰਬੰਧ ਕਰਨ ਅਤੇ ਆਪਣੇ ਕੰਮਕਾਜ ਦੀ ਵਿਊਤ ਬਣਾ ਕੇ ਆਪਣੇ ਪਿੰਡ ਦੇ ਵਿਲੇਜ ਪੁਲਿਸ ਅਫ਼ਸਰ ਰਾਹੀ ਪ੍ਰਸਾਸ਼ਨ ਪਾਸ ਭੇਜਣ ਜਿਸ ਦੇ ਅਧਾਰ ਤੇ ਇੰਟਰਸਟੇਟ ਪਾਸ ਬਣਵਾ ਕੇ ਦੇ ਦਿੱਤੇ ਜਾਣਗੇ। ਉਨਾਂ ਕਿਹਾ ਕਿ ਕੋੋੋਈ ਵੀ ਕਿਸਾਨ ਆਪਣੇ ਪਿੰਡ ਦੇ ਵਿਲੇਜ ਪੁਲਿਸ ਅਫ਼ਸਰ (ਵੀ.ਪੀ.ਓ.) ਰਾਹੀ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਫ਼ਸਲ ਨੂੰ ਦੇਸ਼ ਵਿੱਚ ਕਿਸੇ ਵੀ ਥਾਂ ਜਾ ਕੇ ਵੇਚ ਸਕਦਾ ਹੈ ਜਿੱਥੇ ਕਿਸਾਨਾਂ ਨੂੰ ਆਪਣੀ ਫਸਲ ਅਤੇ ਸਬਜੀਆ ਦਾ ਉੱਚਿਤ ਮੁੱਲ ਮਿਲਦਾ ਹੋੋਵੇ। ਇਸ ਸਮੇਂ ਉਹਨਾਂ ਖ਼ੁਦ ਮੌੌਕੇ ਤੋੋਂ ਸਬਜ਼ੀ ਦੀਆ ਗੱਡੀਆਂ ਨੂੰ ਕਿਸਾਨਾਂ ਦੇ ਖੇਤਾਂ ਵਿੱਚੋੋ ਦੂਸਰੇ ਸ਼ਹਿਰਾਂ ਅਤੇ ਸੂਬਿਆਂ ਵਿੱਚ ਅੰਤਰਰਾਜੀ ਪਾਸ ਬਣਾ ਕੇ ਰਾਵਾਨਾ ਕੀਤਾ। ਇਸ ਸਮੇਂ ਐਸ.ਐਸ.ਪੀ. ਨੇ ਕਿਹਾ ਕਿ ਫ਼ਸਲਾਂ ਅਤੇ ਸਬਜੀਆ ਵੇਚਣ ਲਈ ਜੋੋ ਮੁਹਿੰਮ ਅੱਜ ਸੁਰੂ ਕੀਤੀ ਗਈ ਹੈ ਉਸ ਮੁਹਿੰਮ ਦਾ ਨਾਮ ਮਾਨਸਾ ਪੁਲਿਸ ਵੱਲੋੋਂ ਫ਼ਸਲਾਂ ਦੀ ਹੋੋਵੇਗੀ ਢੋੋਆ-ਢੁਆਈ, ਪੰਜਾਬ ਪੁਲਿਸ ਕਰੇਗੀ ਅਗਵਾਈ” ਦਿੱਤਾ ਗਿਆ ਹੈ।

    LEAVE A REPLY

    Please enter your comment!
    Please enter your name here