ਜ਼ਿਲ੍ਹੇ ਵਿੱਚ 3 ਪਾਜ਼ਿਟਿਵ ਮਰੀਜ਼ ਆਉਣ ਨਾਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੋਈ 134

    0
    127

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਅੱਜ ਕੋਵਿਡ-19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਲਏ ਸੈਂਪਲਾਂ ਵਿੱਚੋਂ 231 ਸੈਂਪਲਾਂ ਦੀ ਰਿਪੋਰਟ ਲੈਬ ‘ਚੋਂ ਪ੍ਰਾਪਤ ਹੋਣ ਤੇ ਪਿੰਡ ਨੰਗਲੀ ਸਿਹਤ ਬਲਾਕ ਟਾਡਾਂ ਨਾਲ ਸੰਬੰਧਿਤ ਪਿੰਡ ਦੇ ਤਿੰਨ ਮਰੀਜ਼ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਅਤੇ ਇਸ ਪਿੰਡ ਵਿੱਚ ਜ਼ਿਆਦਾ ਕੇਸ ਨਿਕਲਣ ਕਰਕੇ ਜ਼ਿਲ੍ਹਾ ਪ੍ਰਸ਼ਾਸਿਨ ਵੱਲੋ ਕੰਟੇਨਮੈਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ।

    ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਦਿਆ ਕਿਹਾ ਕਿ ਅੱਜ ਪਾਜ਼ਿਟਿਵ ਵਿਅਕਤੀਆਂ ਦੇ ਸਪੰਰਕ ਵਿੱਚ ਆਉਣ ਵਾਲੇ ਅਤੇ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 210 ਵਿਅਕਤੀਆਂ ਦੇ ਨਵੇਂ ਸੈਂਪਲ ਲਏ ਗਏ ਹਨ, ਜਿਸ ਨਾਲ ਹੁਣ ਤੱਕ ਕੁੱਲ ਸੈਂਪਲਾਂ ਦੀ ਗਿਣਤੀ 3022 ਹੋ ਗਈ ਹੈ, ਨੈਗੇਟਿਵ 2438 ਹੋ ਗਈ ਹੈ ਅਤੇ ਪਾਜ਼ਿਟਿਵ ਕੇਸਾਂ ਦੀ ਗਿਣਤੀ 134 ਹੋ ਗਈ ਹੈ ਅਤੇ 423 ਸੈਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਜ਼ਿਲ੍ਹੇ ਵਿੱਚ ਕੋਵਿਡ-19 ਦੇ ਜਿੱਥੇ 5 ਮਰੀਜ਼ਾਂ ਦੀ ਮੌਤ ਹੋਈ ਹੈ ਉੱਥੇ 108 ਮਰੀਜ਼ ਤੰਦਰੁਸਤ ਹੋ ਕਿ ਆਪਣੇ ਘਰ ਜਾ ਚੁੱਕੇ ਹਨ। 21 ਮਰੀਜ਼ ਕੋਵਿਡ ਕੇਅਰ ਸੈਟਰ ਵਿੱਚ ਜੇਰੇ ਇਲਾਜ ਹਨ। ਸਿਵਲ ਸਰਜਨ ਨੇ ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇਂ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

    LEAVE A REPLY

    Please enter your comment!
    Please enter your name here