ਜ਼ਿਲ੍ਹੇ ਵਿੱਚ ਅੱਜ ਕੋਵਿਡ-19 ਦੇ ਨਵੇਂ ਪਾਜ਼ੀਟਿਵ ਮਰੀਜ਼ 43 ਅਤੇ 02 ਮੌਤਾਂ

    0
    139

    ਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 3096 ਨਵੇਂ ਸੈਂਪਲ ਲੈਣ ਨਾਲ ਅਤੇ 3046 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਕੋਵਿਡ ਦੇ 40 ਨਵੇਂ ਪਾਜ਼ੀਟਿਵ ਕੇਸ ਅਤੇ 03 ਜ਼ਿਲ੍ਹੇ ਤੋਂ ਬਾਹਰ ਦੀਆ ਲੈਬ ਤੋਂ ਪ੍ਰਾਪਤ ਹੋਣ ਨਾਲ ਕੁੱਲ 43 ਨਵੇਂ ਪਾਜ਼ੀਟਿਵ ਮਰੀਜ਼ ਹਨ। ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਜ਼ਿਲ੍ਹੇ ਦੇ ਸੈਂਪਲਾਂ ਵਿਚੋਂ 28215 ਹੈ ਅਤੇ ਬਾਹਰਲੇ ਜ਼ਿਲਿਆਂ ਤੋਂ 1989 ਪਾਜ਼ੀਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜ਼ੀਟਿਵ ਕੇਸ 30204 ਹਨ। ਜ਼ਿਲ੍ਹੇ ਵਿੱਚ ਅੱਜ ਤੱਕ ਕੋਵਿਡ-19 ਦੇ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 632574 ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ, 601939 ਸੈਂਪਲ ਨੈਗੇਟਿਵ ਹਨ, ਜਦਕਿ 3540 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। 690 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 957 ਹੋ ਗਈ ਹੈ। ਐਕਟਿਵ ਕੇਸਾ ਦੀ ਗਿਣਤੀ 422 ਹੈ, ਜਦਕਿ ਠੀਕ ਹੋਏ ਮਰੀਜ਼ਾਂ ਦੀ ਗਿਣਤੀ 28825 ਹੈ।ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਅੱਜ ਕੋਰੋਨਾ ਵਾਇਰਸ ਨਾਲ ਜ਼ਿਲ੍ਹੇ ਵਿੱਚ 02 ਮੌਤਾਂ ਹੋਈਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਅੰਦਰ ਲੈਵਲ-2 ਦੇ 290 ਮਰੀਜ਼ਾਂ ਲਈ ਉਪਲੱਬਧ ਬੈੱਡਾਂ ਵਿਚੋਂ 251 ਬੈੱਡ ਖਾਲੀ ਜਦਕਿ ਲੈਵਲ- 03 ਦੇ ਮਰੀਜ਼ਾਂ ਲਈ ਉਪਲੱਬਧ 35 ਬੈੱਡਾਂ ਵਿਚੋਂ 31 ਬੈਡ ਖਾਲੀ ਹਨ।

    Death Details:

    1* 75 ਸਾਲਾਂ ਔਰਤ ਵਾਸੀ ਬਡਿਆਲਾ ਬਲਾਕ ਟਾਂਡਾ ਦੀ ਮੌਤ ਨਿੱਜੀ ਹਸਪਤਾਲ ਜਲੰਧਰ।

    2* 80 ਸਾਲਾਂ ਔਰਤ ਵਾਸੀ ਸਿਵਾਲਕ ਇਨਕਲੇਬ ਹੁਸ਼ਿਆਰਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ।

    ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਕ ਲਗਾਉਣ ਭੀੜ ਵਾਲੀਆਂ ਥਾਵਾਂ ਤੋਂ ਜਾਣ ਤੋਂ ਗੁਰੇਜ਼ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

     

    LEAVE A REPLY

    Please enter your comment!
    Please enter your name here